ਪਿਛਲੇ 9 ਸਾਲਾਂ ਤੋਂ ਫਲਾਪ ਅਤੇ ਆਫਤ ਫਿਲਮਾਂ ‘ਚ ਰੁੱਝੀ ਕੰਗਨਾ ਰਣੌਤ ਦੀ ਮੋਸਟ ਅਵੇਟਿਡ ਫਿਲਮ ‘ਐਮਰਜੈਂਸੀ’ ਦਾ ਨਵਾਂ ਟਰੇਲਰ ਰਿਲੀਜ਼ ਹੋ ਗਿਆ ਹੈ। ਅੱਜ ਤੋਂ ਠੀਕ 10 ਦਿਨ ਪਹਿਲਾਂ ਰਿਲੀਜ਼ ਹੋਣ ਜਾ ਰਹੀ ਕੰਗਨਾ ਦੀ ਫਿਲਮ ਨੂੰ ਸੈਂਸਰ ਬੋਰਡ ਤੋਂ ਸਰਟੀਫਿਕੇਸ਼ਨ ਲਈ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਆਖਿਰਕਾਰ, ਇਹ ਫਿਲਮ 13 ਕੱਟਾਂ ਦੇ ਨਾਲ 17 ਜਨਵਰੀ ਤੋਂ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਰਹੀ ਹੈ।
ਇੱਕ ਮਿੰਟ 50 ਸੈਕਿੰਡ ਦੇ ਇਸ ਟ੍ਰੇਲਰ ਵਿੱਚ ਕੰਗਨਾ ਰਣੌਤ ਨੇ ਆਪਣੀ ਅਦਾਕਾਰੀ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ ਹੈ। ਸੋਸ਼ਲ ਮੀਡੀਆ ‘ਤੇ ਕੰਗਨਾ ਅਤੇ ਉਨ੍ਹਾਂ ਦੀ ਫਿਲਮ ਦੀ ਕਾਫੀ ਤਾਰੀਫ ਹੋ ਰਹੀ ਹੈ। ਲੋਕਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਇਸ ਫਿਲਮ ਲਈ ਉਸ ਨੂੰ ਆਪਣਾ ਪੰਜਵਾਂ ਨੈਸ਼ਨਲ ਐਵਾਰਡ ਮਿਲਣ ਵਾਲਾ ਹੈ।