Sunday, April 27, 2025
spot_img

ਕੈਬਨਿਟ ਮੰਤਰੀ ਨੇ ਖੰਨਾ ਦੇ ਪੁਲ ਦਾ ਕੀਤਾ ਦੌਰਾ, 24 ਘੰਟਿਆਂ ਦੇ ਅੰਦਰ ਰੇਲਵੇ ਓਵਰਬ੍ਰਿਜ ਦੀ ਮੁਰੰਮਤ ਸ਼ੁਰੂ ਕਰਨ ਦੇ ਦਿੱਤੇ ਹੁਕਮ

Must read

ਪੰਜਾਬ ਦੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਐਤਵਾਰ ਨੂੰ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਨੂੰ ਨਾਲ ਲੈ ਕੇ ਸਮਰਾਲਾ ਰੋਡ ਖੰਨਾ ਦੇ ਪੁਲ ਦਾ ਦੌਰਾ ਕੀਤਾ। ਉਹਨਾਂ ਨੇ ਦੌਰੇ ਦੌਰਾਨ ਸਬੰਧਤ ਅਧਿਕਾਰੀਆਂ ਨੂੰ ਇਸ ਪੁਲ ਦੀ ਜਲਦ ਤੋਂ ਜਲਦ ਰਿਪੇਅਰ ਕਰਨ ਦੇ ਆਦੇਸ਼ ਦਿੱਤੇ। ਖੰਨਾ-ਸਮਰਾਲਾ ਰੋਡ ‘ਤੇ ਰੇਲਵੇ ਓਵਰਬ੍ਰਿਜ ਦੀ ਮਾੜੀ ਹਾਲਤ ਦਾ ਨੋਟਿਸ ਲਿਆ। ਇਸ ਮੌਕੇ ਉਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ ਖੰਨਾ ਸ਼ਿਖਾ ਭਗਤ, ਉਪ ਮੰਡਲ ਮੈਜਿਸਟਰੇਟ ਖੰਨਾ ਡਾ. ਬਲਜਿੰਦਰ ਸਿੰਘ ਢਿੱਲੋਂ, ਲੋਕ ਨਿਰਮਾਣ ਵਿਭਾਗ ਦੇ ਐਸ.ਡੀ.ਓ ਪੁਨੀਤ ਕਲਿਆਣ ਅਤੇ ਚੇਅਰਮੈਨ ਮਾਰਕੀਟ ਕਮੇਟੀ ਜਗਤਾਰ ਸਿੰਘ ਰਤਨਹੇੜੀ ਤੋਂ ਇਲਾਵਾ ਹੋਰ ਵਿਭਾਗਾਂ ਦੇ ਉੱਚ ਅਧਿਕਾਰੀ ਸ਼ਾਮਲ ਸਨ।

ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਪੁਲ ਦਾ ਨਿਰੀਖਣ ਕਰਦਿਆਂ ਦੱਸਿਆ ਕਿ ਖੰਨਾ ਵਿੱਚੋ ਟ੍ਰੈਫਿਕ ਡਾਇਵਰਟ ਹੋ ਕੇ ਨਵਾਂ ਸ਼ਹਿਰ, ਹੁਸ਼ਿਆਰਪੁਰ ਅਤੇ ਬੰਗਾ ਨੂੰ ਜਾਂਦੀ ਹੈ। ਮੂਲ ਰੂਪ ਵਿਚ ਇਹ ਸੜਕ ਜੰਮੂ ਕਸ਼ਮੀਰ ਨੂੰ ਜਾ ਕੇ ਛੂੰਹਦੀ ਹੈ। ਇਹ ਲੰਬੀ ਸੜਕ ਹੈ। ਖੰਨਾ ਤੋਂ ਟ੍ਰੈਫਿਕ ਡਾਇਵਰਟ ਹੋ ਕੇ ਪੁਲ ਦੇ ਉਪਰ ਦੀ ਲੰਘਦੀ ਹੈ। ਉਨ੍ਹਾਂ ਕਿਹਾ ਕਿ ਪੁਲ ਦੇ ਆਸ ਪਾਸ ਆਬਾਦੀ ਕਾਫੀ ਹੈ। ਇਹ ਪੁਲ ਕਾਫੀ ਲੰਬੇ ਸਮੇਂ ਤੋਂ ਰਿਪੇਅਰ ਅਤੇ ਪੈਚਵਰਕ ਮੰਗਦਾ ਸੀ। ਪੁਲ ਉੱਤੇ ਜਗ੍ਹਾ-ਜਗ੍ਹਾ ‘ਤੇ ਖੱਡੇ ਪੈ ਚੁੱਕੇ ਹਨ। ਆਉਣ ਵਾਲੇ ਸਮੇਂ ਵਿੱਚ ਇਸ ਦੀ ਰੀਕਾਰਪੇਟਿੰਗ ਵੀ ਹੋਣੀ ਹੈ। ਇਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀ ਮੇਰੇ ਨਾਲ ਏਥੇ ਪਹੁੰਚੇ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਪੁਲ ਦੀ ਰਿਪੇਅਰ ਦਾ ਕੰਮ ਜਲਦ ਸ਼ੁਰੂ ਕੀਤਾ ਜਾਵੇਗਾ। ਇਸ ਪੁਲ ਦੇ ਚੰਗੀ ਤਰ੍ਹਾਂ ਖੱਡੇ ਸਾਫ਼ ਕਰਵਾ ਕੇ ਰਿਪੇਅਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਇਸ ਦਾ ਅਨੁਮਾਨਿਤ ਖਰਚਾ ਸਬੰਧਤ ਵਿਭਾਗ ਨੂੰ ਭੇਜ ਚੁੱਕੇ ਹਾਂ।

ਕੈਬਨਿਟ ਮੰਤਰੀ ਨੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ 24 ਘੰਟਿਆਂ ਦੇ ਅੰਦਰ-ਅੰਦਰ ਮੁਰੰਮਤ ਦਾ ਕੰਮ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਅਨੁਮਾਨ ਪਾਸ ਹੋ ਗਿਆ ਹੈ ਅਤੇ ਕੰਮ ਸੋਮਵਾਰ ਤੋਂ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ਦੌਰਾਨ ਪੁਲ ਦੇ ਨਿਰਮਾਣ ਵਿੱਚ ਲਾਪਰਵਾਹੀ ਦਿਖਾਈ ਗਈ ਸੀ। ਭਾਵੇਂ ਹੁਣ ਨਵਾਂ ਪੁਲ ਬਣਾਉਣਾ ਸੰਭਵ ਨਹੀਂ ਹੈ, ਪਰ ਮੌਜੂਦਾ ਸਰਕਾਰ ਮੁਰੰਮਤ ਅਤੇ ਸੁਰੱਖਿਆ ਨੂੰ ਤਰਜੀਹ ਦੇ ਰਹੀ ਹੈ।

ਇਸ ਪੁਲ ਵਿੱਚ 2020 ਵਿੱਚ ਤਰੇੜਾਂ ਆ ਗਈਆਂ ਸਨ। ਹੇਠਾਂ ਖੜ੍ਹੇ ਲੋਕਾਂ ਨੇ ਪੁਲ ਦੇ ਇੱਕ ਹਿੱਸੇ ਦੇ ਢਹਿ ਜਾਣ ‘ਤੇ ਦਰਾੜ ਦੀ ਰਿਪੋਰਟ ਕੀਤੀ। ਇਸ ਪੁਲ ਦਾ ਨਿਰਮਾਣ 2001 ਵਿੱਚ ਸ਼ੁਰੂ ਹੋਇਆ ਸੀ। ਗੇਮਨ ਇੰਡੀਆ ਕੰਪਨੀ ਨੇ ਇਸਨੂੰ ਚਾਰ ਸਾਲਾਂ ਵਿੱਚ ਬਣਾਇਆ। ਰੇਲਵੇ ਵੱਲੋਂ ਆਪਣਾ ਹਿੱਸਾ ਪੂਰਾ ਕਰਨ ਤੋਂ ਬਾਅਦ ਇਸਨੂੰ 2005 ਵਿੱਚ ਜਨਤਾ ਲਈ ਖੋਲ੍ਹ ਦਿੱਤਾ ਗਿਆ ਸੀ। ਇਹ ਖੰਨਾ ਖੇਤਰ ਦਾ ਪਹਿਲਾ ਰੇਲਵੇ ਓਵਰ ਬ੍ਰਿਜ ਸੀ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article