ਚੰਡੀਗੜ੍ਹ, 14 ਅਗਸਤ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਚੰਡੀਗੜ੍ਹ ਵਿੱਚ ਅੱਜ ਕੈਬਨਿਟ ਦੀ ਮੀਟਿੰਗ ਹੋਈ। ਜਿਸ ਵਿਚ ਕਈ ਅਹਿਮ ਫੈਸਲੇ ਲਏ ਗਏ। ਮੀਟਿੰਗ ਵਿੱਚ ਲੋਕਾਂ ਨੂੰ ਮਕਾਨਾਂ ਦੀ ਰਜਿਸਟਰੀ ਕਰਵਾਉਣ ਵਿੱਚ ਆ ਰਹੀ ਵੱਡੀ ਮੁਸ਼ਕਿਲ NOC ਤੋਂ ਲੋਕਾਂ ਨੂੰ ਵੱਡੀ ਰਾਹਤ ਦੇਣ ਦਾ ਫ਼ੈਸਲਾ ਲਿਆ ਗਿਆ ਹੈ। ਜਿਹਨਾ ਲੋਕਾਂ ਦੇ ਜ਼ਮੀਨ ਦੇ ਬਿਆਨੇ ਜਾਂ ਰਜਿਸਟਰੀਆਂ 31 ਜੁਲਾਈ 2024 ਤੱਕ ਹੋਈਆਂ, ਉਹਨਾਂ ਨੂੰ ਹੁਣ NOC ਲੈਣ ਦੀ ਲੋੜ ਨਹੀਂ। ਜਿਹਨਾਂ ਲੋਕਾਂ ਦਾ ਇਸ ਤਾਰੀਖ ਤੱਕ ਸਿਰਫ਼ ਬਿਆਨਾ ਹੋਇਆ ਸੀ, ਉਹਨਾਂ ਨੂੰ ਰਜਿਸਟਰੀ ਕਰਵਾਉਣ ਲਈ ਨਵੰਬਰ 2 ਤੱਕ ਦਾ ਸਮਾਂ ਦਿੱਤਾ ਜਾਵੇਗਾ, ਪਰ ਇਸ ਤੋਂ ਲੇਟ ਹੋਣ ਤੇ NOC ਲੈਣੀ ਲਾਜ਼ਮੀ ਹੋਵੇਗੀ। ਇਸ ਤੋਂ ਇਲਾਵਾ ਵੀ ਪੰਜਾਬ ਕੈਬਨਿਟ ਮੀਟਿੰਗ ਵਿੱਚ ਹੋਰ ਅਹਿਮ ਫੈਸਲੇ ਕੀਤੇ ਗਏ। ਇਹ ਜਾਣਕਾਰੀ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਤੇ ਅਮਨ ਅਰੋੜਾ ਨੇ ਜਾਣਕਾਰੀ ਸਾਂਝੀ ਕੀਤੀ।