Sunday, March 29, 2026
spot_img

ਕੈਨੇਡਾ ਸਰਕਾਰ ਨੇ ਲਿਆਂਦਾ ਇਹ ਨਵਾਂ ਕਾਨੂੰਨ, ਹੁਣ Canada ਆਉਣ ਦੇ 1 ਸਾਲ ਦੇ ਅੰਦਰ ਕਰਨਾ ਪਵੇਗਾ ਅਪਲਾਈ

Must read

ਕੈਨੇਡਾ ਨਾਲ ਜੁੜੀ ਖਬਰ ਸਾਹਮਣੇ ਆ ਰਹੀ ਹੈ। ਕੈਨੇਡਾ ਵਿਚ ਸ਼ਰਨ ਲੈਣਾ ਹੋਰ ਵੀ ਔਖਾ ਹੋ ਗਿਆ ਹੈ। ਕੈਨੇਡਾ ਸਰਕਾਰ ਵੱਲੋਂ ਇਕ ਹੋਰ ਨਵਾਂ ਕਾਨੂੰਨ ਬਣਾਇਆ ਗਿਆ ਹੈ। ਕੈਨੇਡਾ ਸਰਕਾਰ ਨੇ ASYLUM ਦਾ ਨਵਾਂ ਕਾਨੂੰਨ ਲਿਆਂਦਾ ਹੈ। ਸਖ਼ਤੀ ਵਾਲਾ one year rule ਬਣਾਇਆ ਗਿਆ ਹੈ ਤੇ ਕੈਨੇਡਾ ਆਉਣ ਦੇ ਇਕ ਸਾਲ ਦੇ ਅੰਦਰ ਹੀ ਅਪਲਾਈ ਕਰਨਾ ਹੋਵੇਗਾ।

ਪਹਿਲੀ ਐਂਟਰੀ ਇਕ ਸਾਲ ਦੇ ਅੰਦਰ ਅਪਲਾਈ ਕਰਨਾ ਹੋਵੇਗਾ ਨਹੀਂ ਤਾਂ ਤੁਹਾਡੀ ਅਰਜ਼ੀ Invalid ਹੋ ਜਾਵੇਗੀ। ਮੁੜ ਐਂਟਰੀਆਂ ਦੇ ਨਾਲ ਦੁਬਾਰਾ ਸਾਲ ਵਾਲੀ ਮਿਆਦ ਸ਼ੁਰੂ ਨਹੀਂ ਹੋਵੇਗੀ ਤੇ ਇਸ ਦੇ ਨਾਲ ਹੀ ਜੋ ਲੋਕ ਜ਼ਮੀਨੀ ਸਰਹੱਦ ਰਾਹੀਂ ਅਮਰੀਕਾ ਤੋਂ ਕੈਨੇਡਾ ਦਾਖਲ ਹੋਏ ਹਨ ਯਾਨੀ ਗੈਰ-ਕਾਨੂੰਨ ਤਰੀਕੇ ਨਾਲ ਕੈਨੇਡਾ ਵਿਚ ਦਾਖਲ ਹੋਏ ਹਨ ਉਨ੍ਹਾਂ ਨੂੰ 14 ਦਿਨਾਂ ਦੇ ਅੰਦਰ-ਅੰਦਰ ਅਪਲਾਈ ਕਰਨਾ ਹੋਵੇਗਾ ।

ਜਿਹੜੇ ਲੋਕ ਕਾਨੂੰਨੀ ਤੌਰ ‘ਤੇ ਜਾਂ ਹੋਰ ਮਾਧਿਆਂ ਰਾਹੀਂ ਕੈਨੇਡਾ ਆਏ ਹਨ ਉਨ੍ਹਾਂ ਨੂੰ ਲੈਂਡਿੰਗ ਦੀ ਤਰੀਕ ਤੋਂ 365 ਦਿਨਾਂ ਦੇ ਅੰਦਰ ਅਪਲਾਈ ਕਰਨਾ ਹੋਵੇਗਾ। ਜੋ ਲੋਕ ਅਮਰੀਕਾ ਦੇ ਨਾਲ ਲੱਗੀ ਜ਼ਮੀਨੀ ਸਰਹੱਦ ਦੇ ਅਧਿਕਾਰਕ ਰਸਤਿਆਂ ਤੋਂ ਕੈਨੇਡਾ ਵਿਚ ਦਾਖਲ ਹੁੰਦੇ ਹਨ, ਉਨ੍ਹਾਂ ਲਈ ਨਿਯਮ ਹੋਰ ਵੀ ਸਖਤ ਹੈ। ਉਨ੍ਹਾਂ ਨੂੰ 14 ਦਿਨਾਂ ਦੇ ਅੰਦਰ ਆਪਣਾ ਦਾਅਵਾ ਪੇਸ਼ ਕਰਨਾ ਹੋਵੇਗਾ ਤੇ ਜੇਕਰ ਉਹ ਇਸ ਸਮਾਂ ਵਿਚ ਅਪਲਾਈ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਸੁਣਵਾਈ ਦੇ ਅਯੋਗ ਮੰਨਿਆ ਜਾਵੇਗਾ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article