ਕੈਨੇਡਾ ਇਮੀਗ੍ਰੇਸ਼ਨ ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਦੁਆਰਾ ਸਰਹੱਦੀ ਗਾਰਡਾਂ ਨੂੰ ਕੁਝ ਖਾਸ ਹਾਲਾਤਾਂ ‘ਚ ਅਸਥਾਈ ਨਿਵਾਸੀ ਵੀਜ਼ਾ ਅਤੇ ਇਲੈਕਟ੍ਰਾਨਿਕ ਯਾਤਰਾ ਦਸਤਾਵੇਜ਼ਾਂ ਨੂੰ ਰੱਦ ਕਰਨ ਦਾ ਅਧਿਕਾਰ ਦੇ ਕੇ ਇਕ ਨੋਟਿਸ ਜਾਰੀ ਕੀਤਾ ਗਿਆ ਹੈ। ਜਾਰੀ ਕੀਤਾ ਗਿਆ ਨੋਟਿਸ ਅਤੇ ਇਹ ਆਦੇਸ਼ “ਸਪੱਸ਼ਟ” ਕਰਨ ਲਈ ਹੀ ਹੈ ਕਿ ਸਰਹੱਦੀ ਗਾਰਡ ਇਸ ਕਾਰਨ ਕਰਕੇ ਅਸਥਾਈ ਵੀਜ਼ਾ ਰੱਦ ਕਰਨ ਦੇ ਯੋਗ ਹਨ। ਸਰਹੱਦੀ ਅਤੇ ਇਮੀਗ੍ਰੇਸ਼ਨ ਅਧਿਕਾਰੀ ਹੁਣ ਦਸਤਾਵੇਜ਼ਾਂ ਨੂੰ ਵੀ ਰੱਦ ਕਰਨ ਦੇ ਯੋਗ ਹਨ, ਜੇਕਰ ਕੋਈ ਧਾਰਕ ਕੈਨੇਡਾ ਲਈ ਅਯੋਗ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਉਹ ਗੁੰਮ, ਚੋਰੀ ਜਾਂ ਨਸ਼ਟ ਹੋਏ ਦਸਤਾਵੇਜ਼ ਵੀ ਰੱਦ ਕਰ ਸਕਦੇ ਹਨ।
ਦੱਸ ਦਈਏ ਕਿ ਕੈਨੇਡਾ ਆਉਣ ਵਾਲੇ ਸੈਲਾਨੀਆਂ, ਵਿਦਿਆਰਥੀਆਂ ਅਤੇ ਕਾਮਿਆਂ ਨੂੰ ਅਸਥਾਈ ਨਿਵਾਸੀ ਵੀਜ਼ੇ ਜਾਰੀ ਕੀਤੇ ਜਾਂਦੇ ਹਨ, ਜੋ ਦੇਸ਼ ਵਿਚ ਦਾਖਲੇ ਦੀ ਗਰੰਟੀ ਨਹੀਂ ਦਿੰਦੇ। ਇਮੀਗ੍ਰੇਸ਼ਨ ਅਤੇ ਸਰਹੱਦੀ ਅਧਿਕਾਰੀ ਇਨ੍ਹਾਂ ਦਸਤਾਵੇਜ਼ਾਂ ਨੂੰ ਰੱਦ ਕਰਨ ਦੇ ਯੋਗ ਵੀ ਹਨ ਜੇਕਰ ਕੋਈ ਧਾਰਕ ਸਥਾਈ ਨਿਵਾਸੀ ਬਣ ਜਾਂਦਾ ਹੈ, ਮਰ ਜਾਂਦਾ ਹੈ ਜਾਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੂੰ ਇਹ ਵੀਜ਼ਾ ਕਿਸੇ ਪ੍ਰਸ਼ਾਸਕੀ ਗਲਤੀ ਦੁਆਰਾ ਜਾਰੀ ਕੀਤਾ ਗਿਆ ਸੀ।