ਪੰਜਾਬ ਤੋਂ ਵਿਦੇਸ਼ ਗਏ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਦੱਸ ਦਈਏ ਕਿ ਤਾਜ਼ਾ ਮਾਮਲਾ ਕੈਨੇਡਾ ਤੋਂ ਸਾਹਮਣੇ ਆਇਆ ਹੈ। ਤਰਨਤਾਰਨ ਦੇ ਵਿਪਨ ਅਰੋੜਾ ਦਾ ਕੈਨੇਡਾ ’ਚ ਮੰਗਲਵਾਰ ਨੁੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਸ ਮੰਦਭਾਗੀ ਖਬਰ ਦੀ ਸੂਚਨਾ ਮਿਲਦੇ ਹੀ ਤਰਨਤਾਰਨ ਸਹਿਰ ’ਚ ਸੋਗ ਦੀ ਲਹਿਰ ਫੈਲ ਗਈ।
ਜਾਣਕਾਰੀ ਅਨੁਸਾਰ ਮ੍ਰਿਤਕ ਵਿਪਨ ਅਰੋੜਾ ਤਰਨਤਾਰਨ ਤੋਂ ਪੰਜਾਬੀ ਅਖਬਾਰ ਦੇ ਸੀਨੀਅਰ ਪੱਤਰਕਾਰ ਰਾਜਵਿੰਦਰ ਕੁਮਾਰ (ਰਾਜੂ) ਦਾ ਛੋਟਾ ਪੁੱਤਰ ਸੀ। ਰਾਜਵਿੰਦਰ ਕੁਮਾਰ ਉਰਫ ਰਾਜੂ ਨੇ ਦੱਸਿਆ ਕਿ ਦਸੰਬਰ 2018 ਵਿੱਚ ਕੈਨੇਡਾ ਗਿਆ ਸੀ। ਕੱਲ੍ਹ ਮੰਗਲਵਾਰ ਰਾਤ 8 ਵਜੇ ਉਸ ਦੇ ਦੋਸਤ ਦਾ ਫ਼ੋਨ ਆਉਣ ‘ਤੇ ਪਤਾ ਲੱਗਾ ਕਿ ਉਨ੍ਹਾਂ ਦੇ ਬੇਟੇ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ।