ਚੰਡੀਗੜ੍ਹ : ਕੈਨੇਡਾ ਵਿੱਚ ਪੰਜਾਬੀ ਗਾਇਕ ਚੰਨੀ ਨੱਟਨ ਦੇ ਘਰ ‘ਤੇ ਗੋਲੀਬਾਰੀ ਹੋਣ ਦੀ ਖਬਰ ਸਾਹਮਣੇ ਆਈ ਹੈ। ਮੀਡੀਆ ਦੀਆਂ ਰਿਪੋਰਟਾਂ ਦੇ ਅਨੁਸਾਰ ਲਾਰੈਂਸ ਦੇ ਕਰੀਬੀ ਗੈਂਗਸਟਰ ਗੋਲਡੀ ਢਿੱਲੋਂ ਨੇ ਇਹ ਗੋਲੀਬਾਰੀ ਕਰਨ ਦਾ ਦਾਅਵਾ ਕੀਤਾ ਹੈ ਅਤੇ ਇਸ ਸੰਬੰਧੀ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕੀਤੀ ਗਈ ਹੈ।

ਗੈਂਗ ਨੇ ਪੋਸਟ ਵਿੱਚ ਕਿਹਾ ਕਿ ਇਹ ਗੋਲੀਬਾਰੀ ਗਾਇਕ ਸਰਦਾਰ ਖਹਿਰਾ ਨਾਲ ਚੰਨੀ ਨੱਟਨ ਦੀ ਵੱਧਦੀ ਨੇੜਤਾ ਕਾਰਨ ਹੋਈ ਹੈ। ਪੋਸਟ ਵਿੱਚ ਲਿਖਿਆ ਗਿਆ ਕਿ ਗਾਇਕ ਸਰਦਾਰ ਖਹਿਰਾ ਨਾਲ ਕੰਮ ਕਰਨ ਵਾਲਾ ਕੋਈ ਵੀ ਵਿਅਕਤੀ ਆਪਣੇ ਨੁਕਸਾਨ ਦਾ ਜ਼ਿੰਮੇਵਾਰ ਹੋਵੇਗਾ। ਲਾਰੈਂਸ ਗੈਂਗ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਲਿਖਿਆ, “ਸਤਿ ਸ੍ਰੀ ਅਕਾਲ, ਮੈਂ ਗੋਲਡੀ ਢਿੱਲੋਂ (ਲਾਰੈਂਸ ਗੈਂਗ) ਹਾਂ, ਕੱਲ੍ਹ ਗਾਇਕ ਚੰਨੀ ਨੱਟਨ ਦੇ ਘਰ ‘ਤੇ ਗੋਲੀਬਾਰੀ ਦਾ ਕਾਰਨ ਸਰਦਾਰ ਖਹਿਰਾ ਹੈ।”




