ਚੰਡੀਗੜ੍ਹ, 13 ਜੁਲਾਈ : ਵਿਦੇਸ਼ ਭੇਜਣ ਦੇ ਨਾਂ ‘ਤੇ ਠੱਗੀ ਮਾਰਨ ਦਾ ਮਾਮਲਾ ਵਿੱਚ ਚੰਡੀਗੜ੍ਹ ਦੇ ਸੈਕਟਰ 17 17 ਦੀ ਪੁਲਿਸ ਨੇ 2 ਇਮੀਗ੍ਰੇਸ਼ਨ ਕੰਪਨੀ ਦੇ ਖਿਲਾਫ ਦਰਜ ਕੀਤਾ ਗਿਆ ਹੈ। ਸੈਕਟਰ 17 ਦੀ ਪੁਲਿਸ ਨੇ ਇੱਕ ਔਰਤ ਸਮੇਤ ਤਿੰਨ ਲੋਕਾਂ ਤੇ ਕਰੀਬ 73 ਲੱਖ ਦੀ ਠੱਗੀ ਮਾਰੀ ਗਈ ਹੈ। ਸੈਕਟਰ 17 ਦੀ ਪੁਲਿਸ ਨੇ ਕਰਨਾਲ ਦੇ ਰਹਿਣ ਵਾਲੇ ਰਣਬੀਰ ਸਿੰਘ ਤੇ ਜੀਰਕਪੁਰ ਦੇ ਰਹਿਣ ਵਾਲੇ ਬ੍ਰਹਮ ਦੱਤ ਦੀ ਸ਼ਿਕਾਇਤ ਤੇ ਸੈਕਟਰ 17 ਦੀ ਪੁਲਿਸ ਨੇ ਦੋ ਵੱਖ ਵੱਖ ਇਮੀਗ੍ਰੇਸ਼ਨ ਕੰਪਨੀ ਤੇ ਮਾਮਲਾ ਦਰਜ ਕੀਤਾ ਹੈ।ਦੋਵਾਂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਦੋਵਾਂ ਨੇ ਆਸਟਰੇਲੀਆ ਜਾਣ ਲਈ ਇਸ਼ਤਿਹਾਰ ਦੇਖ ਕੇ ਸੈਕਟਰ 17 ਦੀ ਦੋ ਵੱਖ ਵੱਖ ਇਮੀਗ੍ਰੇਸ਼ਨ ਕੰਪਨੀ ਨਾਲ ਸੰਪਰਕ ਕੀਤਾ ਸੀ। ਆਸਟ੍ਰੇਲੀਆ ਜਾਣ ਲਈ ਵੀਜ਼ਾ ਅਪਲਾਈ ਕੀਤਾ ਸੀ।
ਇਸ ਸੰਬੰਧ ਵਿੱਚ ਮਿਲੀ ਜਾਣਕਾਰੀ ਅਨੁਸਾਰ ਕਰਨਾਲ ਵਾਸੀ ਰਣਬੀਰ ਸਿੰਘ ਨੇ ਪੁਲੀਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਨੇ ਆਸਟਰੇਲੀਆ ਜਾਣ ਲਈ ਇਸ਼ਤਿਹਾਰ ਦੇਖ ਕੇ ਸੈਕਟਰ-17 ਸਥਿਤ ਇੱਕ ਵੀਜ਼ਾ ਐਡਵਾਈਜ਼ਰ ਇਮੀਗ੍ਰੇਸ਼ਨ ਕੰਪਨੀ ਨਾਲ ਸੰਪਰਕ ਕੀਤਾ ਸੀ। ਉਸ ਨੂੰ ਦਫਤਰ ‘ਚ ਖੁਸ਼ਪਾਲ ਸਿੰਘ, ਵਿਨੈ, ਅਨਮੋਲ ਤੇ ਹੋਰ ਮਿਲੇ, ਜਿਨ੍ਹਾਂ ਨੇ ਵੀਜ਼ੇ ਲਈ 11 ਲੱਖ ਰੁਪਏ ਦੀ ਮੰਗ ਕੀਤੀ। ਉਸ ਨੇ ਦਸ ਲੱਖ 99 ਹਜ਼ਾਰ 500 ਰੁਪਏ ਦਿੱਤੇ। ਇਸ ਤੋਂ ਬਾਅਦ ਕੰਪਨੀ ਨੇ ਵੀਜ਼ਾ ਨਹੀਂ ਲਗਵਾਇਆ।ਸੈਕਟਰ-17 ਥਾਣਾ ਪੁਲਸ ਨੇ ਖੁਸ਼ਪਾਲ ਸਿੰਘ, ਵਿਨੈ, ਅਨਮੋਲ ਮਾਮਲਾ ਦਰਜ ਕੀਤਾ ਹੈ।
ਇਸੇ ਤਰ੍ਹਾਂ ਜ਼ੀਰਕਪੁਰ ਨਿਵਾਸੀ ਬ੍ਰਹਮ ਦੱਤ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਸੈਕਟਰ-17 ਸਥਿਤ ਸ਼ਿਓਰ ਅਬਰੌਡ ਇਮੀਗ੍ਰੇਸ਼ਨ ਕੰਪਨੀ ਨੇ ਅਪਲਾਈ ਕਰਨ ਲਈ ਵੱਖ-ਵੱਖ ਆਰਡਰ ਲਏ ਸਨ। ਆਸਟ੍ਰੇਲੀਆ ਦਾ ਵਰਕ ਵੀਜ਼ਾ – ਵੱਖ-ਵੱਖ ਫੀਸਾਂ ਦੇ ਨਾਂ ‘ਤੇ 48 ਲੱਖ 20 ਹਜ਼ਾਰ ਰੁਪਏ ਲਏ, ਪਰ ਵੀਜ਼ਾ ਲਈ ਅਪਲਾਈ ਨਹੀਂ ਕੀਤਾ। ਜਦੋਂ ਕੰਪਨੀ ਡਾਇਰੈਕਟਰ ਨੇ ਪੈਸੇ ਵਾਪਸ ਮੰਗੇ ਤਾਂ ਉਸ ਨੇ ਫੋਨ ਚੁੱਕਣਾ ਬੰਦ ਕਰ ਦਿੱਤਾ।
ਇੱਕ ਹੋਰ ਮਾਮਲੇ ਵਿੱਚ ਇੰਡਸਟਰੀਅਲ ਏਰੀਆ ਥਾਣੇ ਦੀ ਪੁਲੀਸ ਨੇ ਡਾਇਰੈਕਟਰ ਮਨਪ੍ਰੀਤ ਸਿੰਘ ਤੇ ਹੋਰਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਕੈਨੇਡਾ ਦਾ ਵੀਜ਼ਾ ਲਗਵਾਉਣ ਲਈ ਲੁਧਿਆਣਾ ਵਾਸੀ ਪੰਕਜ ਸ਼ਰਮਾ ਨਾਲ ਸੰਪਰਕ ਕੀਤਾ ਗਿਆ। ਪੰਕਜ ਨੇ 15 ਲੱਖ ਰੁਪਏ ਮੰਗੇ। ਸ਼ਿਕਾਇਤਕਰਤਾ ਨੇ 26 ਫਰਵਰੀ 2020 ਤੋਂ 31 ਅਕਤੂਬਰ 2023 ਤੱਕ 15 ਲੱਖ ਹੋਰ ਦਸਤਾਵੇਜ਼ ਦਿੱਤੇ। ਇਸ ਤੋਂ ਬਾਅਦ ਮੁਲਜ਼ਮ ਨੂੰ ਵੀਜ਼ਾ ਨਹੀਂ ਮਿਲਿਆ। ਜਦੋਂ ਪੈਸੇ ਵਾਪਸ ਮੰਗੇ ਤਾਂ ਮੁਲਜ਼ਮ ਟਾਲ-ਮਟੋਲ ਕਰਨ ਲੱਗੇ।