ਕੀਰਤਪੁਰ ਸਾਹਿਬ, 6 ਸਤੰਬਰ : ਕੀਰਤਪੁਰ ਸਾਹਿਬ ਅੱਜ ਸਵੇਰੇ ਪਤਾਲਪੁਰੀ ਚੌਂਕ ਵਿੱਚ ਆਕਸੀਜਨ ਗੈਸ ਨਾਲ ਭਰਿਆ ਟਰੱਕ ਪਲਟ ਗਿਆ, ਜਿਸ ਤੋਂ ਟਰੱਕ ਵਿੱਚ ਗੈਸ ਦੇ ਸਿਲੰਡਰਾਂ ਨੂੰ ਅੱਗ ਲੱਗ ਗਈ। ਹਾਦਸੇ ਤੋਂ ਤਰੁੰਤ ਬਾਅਦ ਮੌਕੇ ਤੇ ਰਾਹਗੀਰਾਂ ਨੇ ਪਹਿਲਾ ਡਰਾਈਵਰ ਨੂੰ ਬਚਾਇਆ। ਫਿਰ ਕਿਸੇ ਨੇ ਇਸ ਦੀ ਸੂਚਨਾ ਫਾਇਰ ਬ੍ਰੀਗੇਡ ਨੂੰ ਦਿੱਤੀ। ਜਿਸ ਤੋਂ ਬਾਅਦ ਮੌਕੇ ਤੇ ਪਹੁੰਚ ਕੇ ਫਾਇਰ ਬ੍ਰਿਗੇਡ ਵਿਭਾਗ ਨੇ ਅੱਗ ਤੇ ਕਾਬੂ ਪਾਇਆ। ਮੌਕੇ ਤੇ ਸੜਕ ਸੁਰੱਖਿਆ ਫੋਰਸ ਦੇ ਕਰਮਚਾਰੀ ਵੀ ਪਹੁੰਚੇ ਜਿਨਾਂ ਵੱਲੋਂ ਡਰਾਈਵਰ ਨੂੰ ਫਸਟ ਏਡ ਦੇਣ ਤੋਂ ਬਾਅਦ ਹਸਪਤਾਲ ਪਹੁੰਚਾਇਆ ਗਿਆ। ਰਾਹਗੀਰਾਂ ਨੇ ਦੱਸਿਆ ਕਿ ਟਰੱਕ ਦਾ ਚਾਲਕ ਟਰੱਕ ਵਿੱਚ ਹੀ ਫਸ ਗਿਆ ਸੀ ਜਿਸ ਨੂੰ ਕਰੀਬਨ ਇਕ ਘੰਟੇ ਦੀ ਕੜੀ ਮਸ਼ੱਕਤ ਤੋਂ ਵੱਧ ਲੋਕਾਂ ਵੱਲੋਂ ਬਾਹਰ ਕੱਢਿਆ ਗਿਆ।
ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆ ਟਰੱਕ ਦੇ ਡਰਾਈਵਰ ਨੇ ਦਸਿਆ ਉਹ ਦਿੱਲੀ ਤੋਂ ਨੰਗਲ ਨੂੰ ਸਿਲੰਡਰ ਭਰਵਾਉਣ ਲਈ ਜਾ ਰਿਹਾ ਸੀ। ਜਦ ਉਹ ਸਵੇਰੇ ਪੰਜ ਵਜੇ ਦੇ ਕਰੀਬ ਕੀਰਤਪੁਰ ਸਾਹਿਬ ਦੇ ਕੋਲ ਉਸਦਾ ਟਰੱਕ ਬੇਕਾਬੂ ਹੋ ਕੇ ਪਲਟ ਗਿਆ। ਸਿਲੰਡਰਾਂ ਵਿੱਚ ਥੋੜੀ ਬਹੁਤ ਗੈਸ ਸੀ, ਜਿਸ ਕਾਰਨ ਸਿਲੰਡਰਾਂ ਨੂੰ ਅੱਗ ਵੀ ਪੈ ਗਈ। ਡਰਾਈਵਰ ਨੇ ਦੱਸਿਆ ਕਿ ਉਹ ਕਰੀਬ ਇੱਕ ਘੰਟੇ ਤੱਕ ਗੱਡੀ ਦੇ ਅੰਦਰ ਹੀ ਫਸਿਆ ਰਿਹਾ। ਲੋਕਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਬਲ ਅਤੇ ਪੁਲਿਸ ਪ੍ਰਸ਼ਾਸਨ ਮਦਦ ਲਈ ਪਹੁੰਚ ਗਿਆ। ਸਾਰਿਆਂ ਨੇ ਮਿਲ ਕੇ ਮੈਨੂੰ ਸੁਰੱਖਿਅਤ ਬਾਹਰ ਕੱਢਿਆ ਅਤੇ ਹਸਪਤਾਲ ‘ਚ ਭਰਤੀ ਕਰਵਾਇਆ।