ਆਮ ਲੋਕਾਂ ‘ਚੋਂ ਬਹੁਤ ਲੋਕ ਜਲਦੀ ਅਮੀਰ ਬਣਨ ਲਈ ਵਿਦੇਸ਼ ਜਾਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿਹੜੇ ਦੇਸ਼ ‘ਚ ਜਾ ਕੇ ਭਾਰਤੀ ਸਭ ਤੋਂ ਜ਼ਿਆਦਾ ਅਮੀਰ ਬਣਦੇ ਹਨ ?
ਭਾਰਤੀਆਂ ਲਈ ਇੱਕ ਅਜਿਹਾ ਦੇਸ਼ ਹੈ ਜਿੱਥੇ ਜਾ ਕੇ ਭਾਰਤੀ ਲੋਕ ਬਹੁਤ ਜਲਦੀ ਅਮੀਰ ਬਣ ਜਾਂਦੇ ਹਨ। ਦੱਸ ਦਈਏ ਕਿ ਇਸ ਦੇਸ਼ ਦਾ ਨਾਮ ਸਵਿਟਜ਼ਰਲੈਂਡ ਹੈ ਜੋ ਦੁਨੀਆਂ ‘ਚ ਤੇਜ਼ੀ ਨਾਲ ਅਮੀਰ ਬਣਨ ਦਾ ਸਭ ਤੋਂ ਵਧੀਆ ਦੇਸ਼ ਹੈ। ਇਸ ਸ਼ਹਿਰ ‘ਚ ਜੇਕਰ ਤੁਸੀਂ ਅੱਖ ਬੰਦ ਕਰਕੇ ਪੱਥਰ ਵੀ ਮਾਰੋ ਤਾਂ ਕਿਸੇ ਅਮੀਰਜ਼ਾਦੇ ਨੂੰ ਹੀ ਜਾ ਕੇ ਲੱਗੇਗਾ। ਅਮਰੀਕਾ ‘ਚ ਰੋਜ਼ਗਾਰ ਦੀ ਸੰਭਾਵਨਾ 94% ਪਰ ਕਮਾਈ ਦੀ ਸੀਮਾ ਸਵਿਟਜ਼ਰਲੈਂਡ ਤੋਂ ਘੱਟ ਹੈ। ਗ੍ਰੀਸ ਦਾ ਸਕੋਰ ਵੀ ਭਾਰਤ ਤੋਂ ਜ਼ਿਆਦਾ ਹੈ ਜਿਸ ਨੇ ਭਾਰਤ ਦੀ ਆਰਥਿਕ ਗਤੀਸ਼ੀਲਤਾ ਨੂੰ ਪਿਛਾੜਿਆ ਹੈ। ਭਾਰਤ ਦਾ ਮੌਕੇ ਦਾ ਸਕੋਰ ਸਿਰਫ਼ 32% ਹੈ।