ਦਿੱਲੀ ਕੂਚ ਮਗਰੋਂ ਹਰਿਆਣਾ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਕਈ ਕਿਸਾਨਾਂ ਦੇ ਜ਼ਖ਼ਮੀ ਹੋਣ ਤੋਂ ਬਾਅਦ ਮੋਰਚੇ ਦੀ ਅਗਵਾਈ ਕਰ ਰਹੇ ਸਰਵਨ ਸਿੰਘ ਪੰਧੇਰ ਨੇ ਅਪੀਲ ਕਰਕੇ ਮਰਜੀਵੜਿਆਂ ਦਾ ਜਥਾ ਵਾਪਿਸ ਬੁਲਾ ਲਿਆ ਹੈ ਅਤੇ ਕਿਸਾਨਾਂ ਵੱਲੋਂ ਜਾਰੀ ਮੋਰਚੇ ਵਿੱਚ ਇਹ ਜਥਾ ਵਾਪਸ ਪਰਤ ਆਇਆ ਹੈ। ਪੰਧੇਰ ਨੇ ਕਿਹਾ ਕਿ ਇਸ ਸਬੰਧੀ ਅਗਲੀ ਰਣਨੀਤੀ ਜਲਦੀ ਤੈਅ ਕੀਤੀ ਜਾਵੇਗੀ। ਇਸੇ ਦੌਰਾਨ ਜਲਦੀ ਹੀ ਉਹ ਪ੍ਰੈਸ ਕਾਨਫਰੰਸ ਨੂੰ ਵੀ ਸੰਬੋਧਨ ਕਰਨਗੇ।
ਜ਼ਿਕਰਯੋਗ ਹੈ ਕਿ ਇਸ ਦੌਰਾਨ ਇਸ ਮਰਜੀਵੜੇ ਜਥੇ ਦੀ ਅਗਵਾਈ ਕਰ ਰਹੇ ਸੁਰਜੀਤ ਸਿੰਘ ਫੂਲ ਸਮੇਤ 10 ਕਿਸਾਨ ਫੱਟੜ ਹੋ ਗਏ ਹਨ। ਜਿਨਾਂ ਨੂੰ ਹਸਪਤਾਲ ਦਾਖਿਲ ਕਰਵਾਇਆ ਗਿਆ ਹੈ।। ਉਧਰ ਇਸ ਮਗਰੋਂ ਸ਼ੰਭੂ ਬਾਰਡਰ ਤੇ ਇੱਕ ਵਾਰ ਫਿਰ ਸ਼ਾਂਤੀ ਦਾ ਮਾਹੌਲ ਪੈਦਾ ਹੋ ਗਿਆ ਹੈ। ਸਰਵਣ ਸਿੰਘ ਪੰਧੇਰ ਦਾ ਕਹਿਣਾ ਹੈ ਕਿ ਦਿੱਲੀ ਕੂਚ ਦਾ ਪ੍ਰੋਗਰਾਮ ਅਜੇ ਵੀ ਸਟੈਂਡ ਕਰਦਾ ਹੈ ਬੱਸ ਉਹਨਾਂ ਨੇ ਸਿਰਫ਼ ਇਹ ਜਥਾ ਵਾਪਸ ਬੁਲਾਉਣ ਦਾ ਫ਼ੈਸਲਾ ਹੀ ਲਿਆ ਹੈ। ਅਗਲਾ ਜਥਾ ਹੁਣ ਪਰਸੋਂ ਯਾਨੀ 8 ਦਸੰਬਰ ਦਿਨ ਐਤਵਾਰ ਨੂੰ ਦਿੱਲੀ ਕੂਚ ਕਰੇਗਾ।