ਝਾਰਖੰਡ ਵਿਚ ਐਕਸਾਈਜ਼ ਕਾਂਸਟੇਬਲ ਦੀ ਭਰਤੀ ਲਈ ਦੌੜ ਪ੍ਰਕਿਰਿਆ ਚੱਲ ਰਹੀ ਸੀ। ਇਸ ਦੌਰਾਨ ਉਮੀਦਵਾਰਾਂ ਦੀ ਸਿਹਤ ਲਗਾਤਾਰ ਵਿਗੜਦੀ ਗਈ। ਹਾਲਾਤ ਇਹ ਬਣ ਗਏ ਕਿ ਨੌਕਰੀ ਲੈਣ ਦਾ ਸੁਪਨਾ ਲੈ ਕੇ ਦੌੜ ਲਈ ਆਏ ਕਈ ਉਮੀਦਵਾਰ ਆਪਣੀ ਜਾਨ ਤੋਂ ਹੱਥ ਧੋ ਬੈਠੇ। ਕਾਂਸਟੇਬਲ ਭਰਤੀ ਦੇ ਸਰੀਰਕ ਟੈਸਟ ਦੌਰਾਨ ਹੁਣ ਤੱਕ 12 ਉਮੀਦਵਾਰਾਂ ਦੀ ਮੌਤ ਹੋ ਚੁੱਕੀ ਹੈ।
ਮਿਲੀ ਜਾਣਕਾਰੀ ਮੁਤਾਬਿਕ 100 ਤੋਂ ਵੱਧ ਨੌਜਵਾਨ ਬਿਮਾਰ ਹਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਸ ਸਭ ਦੇ ਵਿਚਕਾਰ ਸਭ ਤੋਂ ਵੱਡਾ ਸਵਾਲ ਇਹ ਉੱਠ ਰਿਹਾ ਹੈ ਕਿ ਇਨ੍ਹਾਂ ਨਾਲ ਅਜਿਹਾ ਕਿਉਂ ਵਾਪਰਿਆ? ਇਸ ਸਭ ਦੇ ਵਿਚਕਾਰ ਭਾਜਪਾ ਦੇ ਸੂਬਾ ਪ੍ਰਧਾਨ ਬਾਬੂਲਾਲ ਮਰਾਂਡੀ ਨੇ ਸਰਕਾਰ ‘ਤੇ ਹਮਲਾ ਬੋਲਦਿਆਂ ਕਿਹਾ ਕਿ ਇਹ ਸਰਕਾਰ ਨੌਕਰੀਆਂ ਨਹੀਂ ਦੇ ਰਹੀ, ਸਗੋਂ ਮੌਤ ਦੇ ਰਹੀ ਹੈ।