42 ਸਾਲ ਦੀ ਉਮਰ ਵਿੱਚ ਇਹ ਹੋਏ ਮੌਤ ਦੇ ਕਾਰਨ
ਮੁੰਬਈ, 28 ਜੂਨ
ਸਾਲ 2002 ਵਿੱਚ ਕਾਂਟਾ ਲਗਾ ਗੀਤ ਦੇ ਨਾਲ ਦੁਨੀਆ ਭਰ ਵਿੱ ਪ੍ਰਸਿੱਧੀ ਹਾਸਲ ਕਰਨ ਵਾਲੀ ਅਦਾਕਾਰਾ ਤੇ ਬਿੱਗ ਬੌਸ ਵਿੱਚ ਜਾਣ ਵਾਲੀ ਸੇਫ਼ਾਲੀ ਜਰੀਵਾਲਾ ਦਾ ਬੀਤੀ ਦੇਰ ਰਾਤ ਦੇਹਾਂਤ ਹੋ ਗਿਆ ਹੈ। ਸਿਰਫ਼ 42 ਸਾਲ ਦੀ ਉਮਰ ਵਿੱਚ ਸੇਫ਼ਾਲੀ ਦੀ ਮੌਤ ਤੋਂ ਬਾਅਦ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਰਿਪੋਰਟਾਂ ਮੁਤਾਬਾਕ ਉਨ੍ਹਾਂ ਨੂੰ ਬੇਲੇਵਿਊ ਮਲਟੀਸਪੈਸ਼ਲਿਟੀ ਹਸਪਤਾਲ ਵਿੱਚ ਲਿਆਂਦਾ ਗਿਆ ਸੀ, ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮਿ੍ਰਤਕ ਐਲਾਨ ਦਿੱਤਾ। ਉਨ੍ਹਾਂ ਦੀ ਮੌਤ ਦੇ ਕਾਰਨ ਦਿੱਲ ਦਾ ਦੌਰਾ ਪਇਆ ਦੱਸਿਆ ਜਾ ਰਿਹਾ ਹੈ। ਰਿਪੋਰਟਾਂ ਮੁਤਾਬਾਕ ਸੇਫ਼ਾਲੀ ਨੂੰ 27 ਜੂਨ ਦੀ ਰਾਤ ਨੂੰ ਦਿਲ ਦਾ ਦੌਰਾ ਪਿਆ ਸੀ, ਜਿਸ ਤੋਂ ਬਾਅਦ ਸੇਫ਼ਾਈ ਦੇ ਪਤੀ ਤੇ ਤਿੰਨ ਹੋਰ ਲੋਕ ਉਨ੍ਹਾਂ ਨੂੰ ਹਸਪਤਾਲ ਲੈ ਕੇ ਆਏ, ਜਿਥੇ ਡਾਕਟਰੀ ਸਹਾਇਤਾ ਦੇਣ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਮਿ੍ਰਤਕ ਐਲਾਨ ਦਿੱਤਾ।
ਕਾਂਟਾ ਲਗਾ ਗਰਲ ਸੇਫ਼ਾਲੀ ਜਰੀਵਾਲਾ ਨੇ ਦੁਨੀਆ ਨੂੰ ਕਿਹਾ ਅਲਵਿਦਾ




