ਈ.ਡੀ ਦੀ ਇੱਕ ਵੱਡੀ ਕਾਰਵਾਈ ਵਿੱਚ, ਐਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਰਾਜਸਥਾਨ ਦੇ ਜੈਪੁਰ ਸਮੇਤ ਹਰਿਆਣਾ ਦੇ ਗੁਰੂਗ੍ਰਾਮ, ਮਹਿੰਦਰਗੜ੍ਹ, ਰੇਵਾੜੀ ਅਤੇ ਦਿੱਲੀ ਵਿੱਚ 44.09 ਕਰੋੜ ਰੁਪਏ ਦੀਆਂ ਅਚੱਲ ਜਾਇਦਾਦਾਂ ਨੂੰ ਅਸਥਾਈ ਤੌਰ ‘ਤੇ ਜ਼ਬਤ ਕੀਤਾ ਹੈ।
ਇਸ ਵਿੱਚ ਕੋਬਨ ਰੈਜ਼ੀਡੈਂਸੀ, ਸੈਕਟਰ 99ਏ, ਗੁਰੂਗ੍ਰਾਮ ਵਿੱਚ 31 ਫਲੈਟ ਅਤੇ ਹਰਸਰੂ ਪਿੰਡ ਵਿੱਚ 2.25 ਏਕੜ ਜ਼ਮੀਨ ਸ਼ਾਮਲ ਹੈ। ਇਹ ਜਾਇਦਾਦਾਂ ਹਰਿਆਣਾ ਦੇ ਵਿਧਾਇਕ ਰਾਓ ਦਾਨ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਅਕਸ਼ਿਤ ਸਿੰਘ ਦੇ ਨਾਂ ਨਾਲ ਜੁੜੀਆਂ ਹੋਈਆਂ ਹਨ। ਇਹ ਜਾਇਦਾਦਾਂ ਸਨਸਿਟੀ ਪ੍ਰੋਜੈਕਟਸ ਪ੍ਰਾਈਵੇਟ ਲਿਮਟਿਡ ਅਤੇ ਆਈਐਲਡੀ ਗਰੁੱਪ ਨਾਲ ਸਬੰਧਤ ਦੱਸੀਆਂ ਜਾਂਦੀਆਂ ਹਨ।