Sunday, June 15, 2025
spot_img

ਕਮਲ ਕੌਰ ਭਾਬੀ ਕਤਲ ਮਾਮਲੇ ‘ਚ ਪੁਲਿਸ ਦਾ ਵੱਡਾ ਖੁਲਾਸਾ, ਅੰਮ੍ਰਿਤਪਾਲ ਮਹਿਰੋਂ ਦੁਬਈ ਹੋਇਆ ਫਰਾਰ

Must read

ਕਮਲ ਕੌਰ ਭਾਬੀ ਕਤਲ ਮਾਮਲੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਅੰਮ੍ਰਿਤਪਾਲ ਮਹਿਰੋਂ ਨੂੰ ਲੈ ਕੇ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਗਿਆ ਹੈ। ਅੰਮ੍ਰਿਤਪਾਲ ਮਹਿਰੋਂ ਜੋ ਇਸ ਕਤਲਕਾਂਡ ਦਾ ਮੁੱਖ ਸਾਜਿਸ਼ ਕਰਤਾ ਦੱਸਿਆ ਜਾ ਰਿਹਾ ਹੈ, ਉਹ ਦੁਬਈ ਫਰਾਰ ਹੋ ਗਿਆ ਹੈ।

ਹਾਲਾਂਕਿ ਬੀਤੇ ਦਿਨੀਂ ਮਹਿਰੋਂ ਖਿਲਾਫ ਲੁੱਕ ਆਊਟ ਨੋਟਿਸ ਜਾਰੀ ਕੀਤਾ ਗਿਆ ਸੀ। ਇਹ ਵੀ ਖਬਰ ਹੈ ਕਿ ਕਤਲ ਦੇ ਕੁਝ ਘੰਟੇ ਬਾਅਦ ਹੀ ਮਹਿਰੋਂ ਦੁਬਈ ਫਰਾਰ ਹੋ ਗਿਆ ਹੈ। ਬਠਿੰਡਾ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਅੰਮ੍ਰਿਤਪਾਲ ਸਿੰਘ ਦੀ ਮਦਦ ਕਰਨ ਵਾਲੇ ਦੋ ਲੋਕਾਂ ਨੂੰ ਹੋਰ ਨਾਮਜਦ ਕੀਤਾ ਗਿਆ ਹੈ। ਪੁਲਿਸ ਨੇ ਜਾਣਕਾਰੀ ਦਿੰਦੇ ਦਸਿਆ ਕਿ  ਕੰਚਨ ਕੁਮਾਰੀ ਦਾ ਕਤਲ ਕਮਰ ਕੱਸੇ ਨਾਲ ਕੀਤਾ ਗਿਆ ਸੀ ਤੇ ਵਾਰਦਾਤ ਮਗਰੋਂ ਗੱਡੀ ‘ਚ ਕਮਰ ਕੱਸਾ ਰਹਿ ਗਿਆ ਸੀ। 2 ਵਜੇ ਦੇ ਕਰੀਬ ਪਾਰਕਿੰਗ ‘ਚ ਗੱਡੀ ਲਗਾਈ ਗਈ ਸੀ।

ਜਸਪ੍ਰੀਤ ਸਿੰਘ ਨੇ ਅੰਮ੍ਰਿਤਪਾਲ ਮਹਿਰੋਂ  ਨੂੰ  ਫੋਨ ਕੀਤਾ ਸੀ ਤੇ ਮੁੜ ਵਾਰਦਾਤ ਵਾਲੀ ਗੱਡੀ ‘ਚ ਜਸਪ੍ਰੀਤ ਕਮਰ ਕੱਸਾ ਲੈਣ ਗਿਆ ਸੀ । ਜਦੋਂ ਕਮਰਕੱਸਾ ਨਹੀਂ ਸੀ ਨਿਕਲ ਰਿਹਾ ਸੀ ਤਾਂ ਜਸਪ੍ਰੀਤ ਨੇ ਮੁੜ ਗੱਡੀ ਘੁੰਮਾਈ। 5.30 ਦੇ ਕਰੀਬ ਮੁੜ ਗੱਡੀ ਪਾਰਕ ਕੀਤੀ ਗਈ ਸੀ।

ਪੁਲਿਸ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਰਿਮਾਂਡ ‘ਤੇ ਚੱਲ ਰਹੇ ਅੰਮ੍ਰਿਤਪਾਲ ਮਹਿਰੋਂ ਦੇ ਦੋ ਸਾਥੀਆਂ ਨੇ ਦੱਸਿਆ ਕਿ ਭਾਵੇਂ ਲੁੱਕ-ਆਊਟ ਨੋਟਿਸ ਜਾਰੀ ਕੀਤਾ ਗਿਆ ਸੀ ਪਰ ਇਸ ਤੋਂ ਪਹਿਲਾਂ ਹੀ ਅੰਮ੍ਰਿਤਪਾਲ ਸਿੰਘ ਮਹਿਰੋਂ ਘਟਨਾ ਨੂੰ ਅੰਜਾਮ ਦੇਣ ਉਪਰੰਤ ਦੁਬਈ ਫਰਾਰ ਹੋ ਗਿਆ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article