Thursday, October 17, 2024
spot_img

ਕਬੱਡੀ ਟੂਰਨਾਮੈਂਟ ‘ਚ ਸਟੰਟ ਕਰ ਰਹੇ ਨੌਜਵਾਨ ਦੀ ਆਪਣੇ ਹੀ ਟਰੈਕਟਰ ਥੱਲੇ ਆਉਣ ਕਾਰਨ ਮੌ.ਤ

Must read

ਫਤਿਹਗੜ੍ਹ ਚੂੜੀਆਂ ਦੇ ਇੱਕ ਪਿੰਡ ਸਰਚੂਰ ਵਿੱਚ ਕਬੱਡੀ ਮੇਲੇ ਦੌਰਾਨ ਦੇਰ ਸ਼ਾਮ ਇੱਕ ਨੌਜਵਾਨ ਦੀ ਟਰੈਕਟਰ ‘ਤੇ ਸਟੰਟ ਕਰਦੇ ਦੌਰਾਨ ਟਰੈਕਟਰ ਦੇ ਥੱਲੇ ਆਉਣ ਕਾਰਨ ਦਰਦਨਾਕ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਸਟੰਟ ਮੇਨ ਸੁਖਮਨਦੀਪ ਸਿੰਘ ਵਜੋਂ ਹੋਈ ਹੈ।

ਦੱਸ ਦਈਏ ਕਿ ਮ੍ਰਿਤਕ ਨੌਜਵਾਨ ਪਿੰਡ ਠੱਠੇ ਦਾ ਰਹਿਣ ਵਾਲਾ ਸੀ। ਸੁਖਮਨਦੀਪ ਸਿੰਘ ਸਟੰਟ ਕਰਦੇ ਸਮੇਂ ਆਪਣੇ ਟਰੈਕਟਰ ਨੂੰ ਰੋਕ ਰਿਹਾ ਸੀ ਪਰ ਬਦਕਿਸਮਤੀ ਨਾਲ ਟਰੈਕਟਰ ਦੇ ਟਾਇਰਾਂ ਦੀ ਲਪੇਟ ‘ਚ ਆ ਗਿਆ ਅਤੇ ਟਾਇਰਾਂ ਹੇਠ ਦਰੜਿਆ ਗਿਆ। ਜਿਸ ਤੋਂ ਬਾਅਦ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article