ਅਮਰਗੜ੍ਹ ਤੋਂ ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਦੇ ਭਰਾ ਬਲਵੰਤ ਸਿੰਘ ਗੱਜਣ ਮਾਜਰਾ ਖਿਲਾਫ਼ ਈਡੀ ਵੱਲੋਂ ਕਸਟਡੀ ਦੀ ਮੰਗ ਲਈ ਮੁਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ’ਚ ਅਰਜ਼ੀ ਲਗਾਈ ਗਈ ਸੀ, ਜੋ ਕਿ ਸ਼ਨੀਵਾਰ ਦੀ ਰਾਤ ਮੁਹਾਲੀ ਅਦਾਲਤ ਵੱਲੋਂ ਮਨਜ਼ੂਰ ਕਰਦੇ ਹੋਏ ਜਸਵੰਤ ਸਿੰਘ ਗੱਜਣਮਾਜਰਾ ਦੇ ਭਰਾ ਬਲਵੰਤ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਚਾਰ ਦਿਨ ਦੇ ਰਿਮਾਂਡ ਉਤੇ ਭੇਜਣ ਦੇ ਹੁਕਮ ਸੁਣਾਏ।
ਦੱਸ ਦਈਏ ਕਿ ਬਲਵੰਤ ਸਿੰਘ 40.92 ਕਰੋੜ ਦੇ ਬੈਂਕ ਘੋਟਾਲੇ ਦੇ ਕੇਸ ’ਚ ਭਗੋੜਾ ਸੀ। ਅਮਰਗੜ੍ਹ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਜਲੰਧਰ ਦੀ ਟੀਮ ਨੇ ਕੁਝ ਦਿਨਾਂ ਤੱਕ ਛਾਪੇਮਾਰੀ ਕਰਨ ਤੋਂ ਬਾਅਦ ਗੱਜਣਮਾਜਰਾ ਨੂੰ ਗ੍ਰਿਫ਼ਤਾਰ ਕਰ ਲਿਆ ਸੀ।