ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਵਿੱਚ ਅੰਮ੍ਰਿਤਸਰ ਤੋਂ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਸਦਨ ਵਿੱਚ ਕਿਸਾਨਾਂ ਦੇ ਸੰਘਰਸ਼ ਅਤੇ ਬੇਅਦਬੀ ਦੇ ਮੁੱਦੇ ਨੂੰ ਉਠਾਇਆ ਹੈ। ਉਨ੍ਹਾਂ ਕਿਹਾ ਕਿ ਸਾਡੇ ਕਿਸਾਨ ਪ੍ਰੋਟੈਸਟ ਕਰ ਰਹੇ ਹਨ। ਪਹਿਲਾ ਉਹਨ੍ਹਾਂ ਨੇ ਦਿੱਲੀ ਸ਼ੰਘਰਸ਼ ਕੀਤਾ ਸੀ, ਹੁਣ ਉਹਨ੍ਹਾਂ ਨੂੰ ਸ਼ੰਭੂ ਬਾਰਡਰ ‘ਤੇ ਰੋਕ ਦਿੱਤਾ ਗਿਆ ਹੈ। ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਕਿਸਾਨਾਂ ਅਤੇ ਬਰਗਾੜੀ ਦੇ ਮੁੱਦੇ ‘ਤੇ ਸਪੇਸ਼ਲ ਮੀਟਿੰਗ ਰੱਖ ਲਈ ਜਾਵੇ। ਇੱਕ ਦਿਨ ਸ਼ੈਸ਼ਨ ਦਾ ਹੋਰ ਵਧਾਇਆ।
MSP ਦੇ ਮੁੱਦੇ ‘ਤੇ ਇਲੇਕਸ਼ਨ ਦੇ ਦੌਰਾਨ ਅਸੀਂ ਵਾਅਦੇ ਕੀਤੇ ਸਨ ਕਿ ਕਾਨੂੰਨ ਬਣਵਾਗੇ। ਮੈਂ ਇਹ ਬੇਨਤੀ ਕਰਾਂਗਾ MSP ਉੱਤੇ ਕਾਨੂੰਨ ਬਣਾਇਆ ਜਾਵੇ। ਮੈਨੂੰ ਨਹੀਂ ਲੱਗਦਾ ਕਿ ਕੋਈ ਉਸ ਕਾਨੂੰਨ ਦੇ ਵਿਰੁੱਧ ਵਿੱਚ ਹੋਵੇਗਾ। ਕੇਂਦਰ ਅਤੇ ਰਾਜ ਸਰਕਾਰ ਆਮ ਜਨਤਾ ਹੀ ਚੁਣਦੀ ਹੈ। ਉਹੀਂ, ਮੀਟਿੰਗ ਵਿੱਚ ਫੈਸਲਾ ਹੋਵੇਗਾ ਕਿ ਕਿੰਨੇ ਪੈਸੇ ਕੇਂਦਰ ਅਤੇ ਸਰਕਾਰ ਦੇਗੀ। ਖੇਤੀਬਾੜੀ ਸਟੇਟ ਸੂਚੀ ਵਿੱਚ ਆਉਂਦੀ ਹੈ। ਉਹੀ, ਵਿਧਾਨ ਸਭਾ ਕਾਨੂੰਨ ਬਣਾਉਣ ਵਿੱਚ ਸਮਰੱਥ ਹੈ। ਫਿਰ ਉਹਨਾਂ ਨੇ ਬੇਅਦਬੀ ਮਾਮਲੇ ਨੂੰ ਵਿਸਥਾਰ ਨਾਲ ਦੱਸਿਆ ਅਤੇ ਨਾਲ ਹੀ ਜਾਂਚ ਦੇ ਬਾਰੇ ਦੱਸਿਆ। ਅਫਸਰਾਂ ਦੀ ਭੂਮਿਕਾ ਬਾਰੇ ਵੀ ਜਾਣਕਾਰੀ ਦਿੱਤੀ ਨਾਲ ਹੀ ਉਸ ਸਮੇਂ ਦੀ ਸਰਕਾਰ ਅਤੇ ਹੋਰ ਜਾਣਕਾਰੀ ਦਿੱਤੀ।