ਲੁਧਿਆਣਾ ਸਥਿਤ ਕੋਚਰ ਮਾਰਕੀਟ ਵਿੱਚ ਇੱਕ ਮਸ਼ਹੂਰ ਪਰਦੇ ਦੀ ਦੁਕਾਨ ਅਤੇ ਇੱਕ ਕੱਪੜੇ ਦੇ ਗੋਦਾਮ ਵਿੱਚ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਭਿਆਨਕ ਅੱਗ ਲੱਗ ਗਈ।
ਇਸ ਦੌਰਾਨ ਅੱਗ ਦੀਆਂ ਭਿਆਨਕ ਲਪਟਾਂ ਵਿੱਚ ਮੌਕੇ ‘ਤੇ ਖੜ੍ਹੇ ਤਿੰਨ ਮੋਟਰਸਾਈਕਲ, ਇੱਕ ਦੁਕਾਨ ਵਿੱਚ ਏਸੀ ਅਤੇ ਲੈਪਟਾਪ ਅਤੇ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ।
ਸ਼ੁੱਕਰਵਾਰ ਸਵੇਰੇ ਦੁਕਾਨ ਵਿੱਚ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਇਸ ਦੌਰਾਨ ਅੱਗ ਦੀਆਂ ਭਿਆਨਕ ਲਪਟਾਂ ਨੇ ਦੁਕਾਨ ਦੇ ਪਿਛਲੇ ਪਾਸੇ ਸਥਿਤ ਕੱਪੜੇ ਦੇ ਗੋਦਾਮ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਦੁਕਾਨ ਵਿੱਚ ਰੱਖੇ ਲੱਖਾਂ ਰੁਪਏ ਦੇ ਤਿੰਨ ਮੋਟਰਸਾਈਕਲ, ਏਅਰ ਕੰਡੀਸ਼ਨਰ, ਲੈਪਟਾਪ ਅਤੇ ਪਰਦੇ ਅਤੇ ਕੱਪੜੇ ਦੇ ਰੋਲ ਸੜ ਕੇ ਸੁਆਹ ਹੋ ਗਏ।