ਲੁਧਿਆਣਾ, 31 ਅਗਸਤ : ਪੰਜਾਬੀ ਗਾਇਕ ਰਣਜੀਤ ਬਾਠ ਵਲੋਂ ਆਪਣੀ ਹੀ ਪ੍ਰੇਮਿਕਾ ਦੇ ਪਿਤਾ ਦਾ ਕਤਲ ਕਰਨ ਦੇ ਮਾਮਲੇ ‘ਚ ਦਾਖਾ ਪੁਲਿਸ ਨੇ ਉਸ ਦੀ ਭਾਲ ਵਿੱਚ ਕਈ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਹੈ। ਪਰ ਅਜੇ ਤੱਕ ਉਹ ਪੁਲੀਸ ਦੇ ਹੱਥ ਨਹੀਂ ਲੱਗਾ। ਇਹ ਵੀ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਗਾਇਕ ਵਿਦੇਸ਼ ਭੱਜ ਸਕਦਾ ਹੈ। ਦਸ ਦੇਈਏ ਕਿ ਪੰਜਾਬੀ ਗਾਇਕ ਬਾਠ ਤੇ ਉਸ ਦੇ ਭਤੀਜੇ ਗੁੱਲੀ ਨੇ ਲੁਧਿਆਣਾ ਵਿੱਚ ਇੱਕ ਬਜ਼ੁਰਗ ਰਵਿੰਦਰ ਸਿੰਘ ਪਾਲ ਦਾ ਕਤਲ ਕਰ ਦਿੱਤਾ ਸੀ ਤੇ ਉਸ ਦੀ ਲਾਸ਼ ਨੂੰ ਖੁਰਦ ਬੁਰਦ ਕਰਨ ਲਈ ਝਾੜੀਆਂ ‘ਚ ਸੁੱਟਣ ਦਾ ਦੋਸ਼ ਹੈ। ਕਤਲ ਕਾਰਨ ਦੀ ਵਜ੍ਹਾ ਹੈ ਕਿ ਜਿਸ ਔਰਤ ਨਾਲ ਗਾਇਕ ਬਾਠ ਦੀ ਦੋਸਤੀ ਸੀ, ਉਹ ਉਸ ‘ਤੇ ਦਬਾਅ ਬਣਾ ਰਹੀ ਸੀ ਕਿ ਉਹ ਆਪਣੇ ਪਤੀ ਨੂੰ ਜਲਦੀ ਤਲਾਕ ਦੇ ਕੇ ਉਸ ਨਾਲ ਵਿਆਹ ਕਰ ਲਵੇ। ਜੇਕਰ ਉਹ ਅਜਿਹਾ ਨਹੀਂ ਕਰਦੀ ਹੈ ਤਾਂ ਉਹ ਉਸਨੂੰ ਜਾਂ ਉਸਦੇ ਪਰਿਵਾਰ ਨੂੰ ਮਾਰ ਦੇਵੇਗਾ। ਪੰਜਾਬੀ ਗਾਇਕ ਰਣਜੀਤ ਬਾਠ ਅਤੇ ਉਸ ਦੇ ਭਤੀਜੇ ਗੁੱਲੀ ਨੇ ਲੁਧਿਆਣਾ ਵਿੱਚ ਇੱਕ ਬਜ਼ੁਰਗ ਰਵਿੰਦਰ ਸਿੰਘ ਪਾਲ ਦਾ ਕਤਲ ਕਰ ਦਿੱਤਾ ਸੀ। ਮ੍ਰਿਤਕ LIC ਦਾ ਏਜੰਟ ਸੀ। ਕਾਤਲਾਂ ਨੇ ਵਿਦੇਸ਼ ‘ਚ ਰਹਿੰਦੀ ਮ੍ਰਿਤਕ ਦੀ ਧੀ ਨੂੰ ਵਟਸਐਪ ‘ਤੇ ਮੈਸੇਜ ਭੇਜ ਕੇ ਕਤਲ ਦੀ ਗੱਲ ਕਬੂਲ ਕਰ ਲਈ ਅਤੇ ਮੁਆਫੀ ਮੰਗ ਲਈ।
ਮ੍ਰਿਤਕ ਰਵਿੰਦਰ ਸਿੰਘ ਪਾਲ ਦੇ ਪੁੱਤਰ ਵਿਕਰਮ ਸੱਗੜ ਨੇ ਪੁਲੀਸ ਨੂੰ ਦੱਸਿਆ ਕਿ ਉਸ ਦਾ ਪਿਤਾ ਕੁਝ ਦਿਨਾਂ ਤੋਂ ਲਾਪਤਾ ਸੀ। 29 ਅਗਸਤ ਦੀ ਸਵੇਰ ਨੂੰ ਉਹ ਆਪਣੇ ਦੋਸਤ ਵਿਨੋਦ ਕੁਮਾਰ ਨਾਲ ਸਿਵਲ ਹਸਪਤਾਲ ਲੁਧਿਆਣਾ ਗਿਆ ਸੀ। ਉਸ ਨੇ ਆਪਣੇ ਪਿਤਾ ਦੀ ਲਾਸ਼ ਦੀ ਪਛਾਣ ਕੀਤੀ। ਵਿਕਰਮ ਦੀ ਭੈਣ ਕਿਰਨਦੀਪ ਕੌਰ ਨੇ ਉਸ ਨੂੰ ਦੱਸਿਆ ਕਿ ਉਸ ਦੀ ਮੁਲਾਕਾਤ ਰਣਜੀਤ ਸਿੰਘ ਕੋਹਲੀ ਉਰਫ ਰਣਜੀਤ ਬਾਠ ਨਾਲ ਟਿੱਕਟੌਕ ‘ਤੇ ਹੋਈ ਸੀ। ਉਹ ਉਸ ਨਾਲ ਵਿਆਹ ਕਰਨਾ ਚਾਹੁੰਦਾ ਸੀ। ਪਰ ਉਸਨੇ ਉਸਨੂੰ ਕਿਹਾ ਕਿ ਉਹ ਵਿਆਹ ਤੋਂ ਪਹਿਲਾਂ ਉਸਨੂੰ ਜਾਣਨਾ ਚਾਹੁੰਦੀ ਹੈ।
ਮੁਲਜ਼ਮ ਗਾਇਕ ਰਣਜੀਤ ਕਿਰਨਦੀਪ ‘ਤੇ ਉਸ ਦੇ ਪਤੀ ਨੂੰ ਤਲਾਕ ਦੇ ਕੇ ਉਸ ਨਾਲ ਵਿਆਹ ਕਰਨ ਦਾ ਦਬਾਅ ਬਣਾ ਰਿਹਾ ਸੀ। ਕਿਰਨਦੀਪ ਨੇ ਉਸ ਨੂੰ ਦੱਸਿਆ ਕਿ ਮੁਲਜ਼ਮ ਰਣਜੀਤ ਸਿੰਘ ਨੇ ਉਸ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਸ ਨੇ ਆਪਣੇ ਪਤੀ ਨੂੰ ਤਲਾਕ ਨਾ ਦਿੱਤਾ ਤਾਂ ਉਹ ਉਸ ਨੂੰ ਜਾਂ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਮਾਰ ਦੇਵੇਗਾ। ਇਸ ਧਮਕੀ ਤੋਂ ਬਾਅਦ ਉਸ ਨੇ ਪੁਲੀਸ ਨੂੰ ਫੋਨ ਕਰਕੇ ਸੂਚਿਤ ਕੀਤਾ ਅਤੇ ਰਣਜੀਤ ਖਿਲਾਫ ਮਾਮਲਾ ਵੀ ਦਰਜ ਕਰਵਾਇਆ। 28 ਅਗਸਤ 2024 ਨੂੰ ਰਾਤ 8 ਵਜੇ ਦੇ ਕਰੀਬ ਰਣਜੀਤ ਸਿੰਘ ਅਤੇ ਉਸ ਦਾ ਭਤੀਜਾ ਗੁੱਲੀ ਲੁਧਿਆਣਾ ਵਿਖੇ ਰਵਿੰਦਰ ਸਿੰਘ ਪਾਲ ਕੋਲ ਆਏ। ਇੱਥੇ ਦੋਵਾਂ ਮੁਲਜ਼ਮਾਂ ਨੇ ਮਿਲ ਕੇ ਰਵਿੰਦਰ ਸਿੰਘ ਪਾਲ ਦਾ ਕਤਲ ਕਰ ਦਿੱਤਾ।
ਥਾਣਾ ਦਾਖਾ ਦੇ ਐਸਐਚਓ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਕਤਲ ਕੀਤੇ ਗਏ ਗਾਇਕ ਰਣਜੀਤ ਬਾਠ ਅਤੇ ਉਸ ਦੇ ਭਤੀਜੇ ਗੁੱਲੀ ਦੀ ਭਾਲ ਵਿੱਚ ਪੁਲੀਸ ਟੀਮਾਂ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ। ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।