ਲੁਧਿਆਣਾ ਦਾ ਦਮੋਰੀਆ ਪੁੱਲ 90 ਦਿਨਾਂ ਲਈ ਬੰਦ ਹੋਣ ਜਾ ਰਿਹਾ ਹੈ। ਇਸ ‘ਤੇ ਨਵੀਆਂ ਲਾਈਨਾਂ ਬਣਨ ਜਾ ਰਹੀਆਂ ਹਨ। ਆਉਣ ਵਾਲੇ ਦਿਨਾਂ ਵਿੱਚ ਦਮੋਰੀਆ ਪੁੱਲ ਦੇ ਹਾਲਾਤ ਵਿਗੜ ਸਕਦੇ ਹਨ। ਲੁਧਿਆਣਾ ਦੇ ਚੋੜਾ ਬਜ਼ਾਰ, AC ਮਾਰਕੀਟ ਤੋਂ ਨਿਕਲਣ ਵਾਲੇ ਲੋਕ ਉਸ ਪੁੱਲ ਦਾ ਹੀ ਇਸਤੇਮਾਲ ਕਰਦੇ ਹਨ। 20 ਨਵੰਬਰ ਤੋਂ ਲੁਧਿਆਣਾ ਦਾ ਇਹ ਪੁੱਲ ਬੰਦ ਹੋਣ ਜਾ ਰਿਹਾ ਹੈ।
ਅਜੇ 20 ਤਰੀਕ ਨੂੰ ਪਤਾ ਲੱਗੇਗਾ ਕਿ ਪੁੱਲ ਪੂਰਨ ਤੌਰ ‘ਤੇ ਬੰਦ ਹੋਣ ਜਾ ਰਿਹਾ ਹੈ ਜਾਂ ਇਕ ਪਾਸਾ ਖੁੱਲ੍ਹਾ ਰੱਖਿਆ ਜਾਵੇਗਾ। ਜੇਕਰ ਪੂਰਨ ਰੂਪ ਵਿੱਚ ਬੰਦ ਹੋਵੇਗਾ ਤਾਂ ਦੁਕਾਨਦਾਰਾਂ ਨੂੰ ਵੱਡਾ ਨੁਕਸਾਨ ਝੇਲਣਾ ਪੈ ਸਕਦਾ ਹੈ। ਪਹਿਲਾਂ ਹੀ ਰੋਜ਼ਗਾਰ ਘੱਟ ਹਨ। ਜਿਸ ਕਾਰਨ ਆਮ ਲੋਕਾਂ ਨੂੰ ਵਧੇਰੇ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ।