ਸੰਗਰੂਰ: ਦੇਸ਼ ‘ਚ ਅੱਜ ਯਾਨੀ 1 ਜੂਨ ਨੂੰ 13ਵੇਂ ਗੇੜ ਦੀ ਵੋਟਿੰਗ ਹੋ ਰਹੀ ਹੈ। ਜਿੱਥੇ ਪੰਜਾਬ ਦੇ ਵੱਡੇ ਵੱਡੇ ਸਿਆਸੀ ਬੰਦਿਆਂ ਵੱਲੋਂ VIPs ਦੀ ਤਰ੍ਹਾਂ ਜਾ ਜਾ ਕਰ ਵੋਟਿੰਗ ਕੀਤੀ ਜਾ ਰਹੀ ਹੈ ਉੱਥੇ ਹੀ ਪੰਜਾਬ ਦੇ CM ਭਗਵੰਤ ਮਾਨ ਆਪਣੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਸਮੇਤ ਲੋਕ ਸਭਾ ਹਲਕਾ ਸੰਗਰੂਰ ਦੇ ਪਿੰਡ ਮੰਗਵਾਲ ਦੇ ਬੂਥ ਨੰਬਰ 89 ‘ਚ ਵੋਟ ਪਾਉਣ ਲਈ ਪਹੁੰਚੇ ਅਤੇ ਉਨ੍ਹਾਂ ਨੇ ਲਾਈਨ ਵਿੱਚ ਖੜ ਕੇ ਆਪਣੇ ਹੱਥ ਵਿੱਚ ਆਈਡੀ ਕਾਰਡ ਫੜ ਕੇ ਆਮ ਲੋਕਾਂ ਦੀ ਤਰ੍ਹਾਂ ਆਪਣੀ ਵਾਰੀ ਦੀ ਉਡੀਕ ਕੀਤੀ।
ਇਸ ਸਮੇਂ ਮੁੱਖ ਮੰਤਰੀ ਦੇ ਕਾਫਲੇ ਨਾਲ ਚੱਲ ਰਿਹਾ ਇੱਕ ਵੱਡਾ ਅਧਿਕਾਰੀ ਸੁਰੱਖਿਆ ਇੰਤਜਾਮਾਂ ਦੇ ਮੱਦੇ ਨਜ਼ਰ ਮੁੱਖ ਮੰਤਰੀ ਨੂੰ ਲਾਈਨ ਤੋਂ ਬਾਹਰ ਹੋ ਕੇ ਪਹਿਲਾਂ ਵੋਟ ਪਾਉਣ ਦਾ ਇਸ਼ਾਰਾ ਕਰ ਰਿਹਾ ਸੀ। ਪਰ ਮੁੱਖ ਮੰਤਰੀ ਭਗਵੰਤ ਮਾਨ ਤੇ ਉਸਦੀ ਪਤਨੀ ਲਾਈਨ ਵਿੱਚ ਹੀ ਖੜ੍ਹ ਕੇ ਆਪਣੀ ਵਾਰੀ ਦੀ ਉਡੀਕ ਕਰਦੇ ਰਹੇ। ਜਦੋਂ ਬਾਹਰ ਆਏ ਮੁੱਖ ਮੰਤਰੀ ਤੋਂ ਪੱਤਰਕਾਰਾਂ ਨੇ ਲਾਈਨ ਵਿੱਚ ਖੜਨ ਦਾ ਕਾਰਨ ਪੁੱਛਿਆ ਤਾਂ ਉਹਨਾਂ ਦਾ ਇਹੋ ਜਵਾਬ ਸੀ ਕਿ ਇਹ ਲੋਕਤੰਤਰ ਦਾ ਮੇਲਾ ਹੈ। ਉਹਨਾਂ ਕਿਹਾ ਕਿ ਉਹਨਾਂ ਦੇ ਅੱਗੇ ਖੜੇ ਵਿਅਕਤੀਆਂ ਕੋਲ ਵੀ ਵੋਟਰ ਕਾਰਡ ਸਨ , ਕਿਉਂਕਿ ਉਹਨਾਂ ਦਾ ਵੀ ਮੇਰੇ ਜਿੰਨਾ ਅਧਿਕਾਰ ਹੈ।