ਬਠਿੰਡਾ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਇਕ ਹੋਰ ਨਸ਼ਾ ਤਸਕਰ ਦੇ ਘਰ ‘ਤੇ ਬੁਲਡੋਜ਼ਰ ਚਲਾਇਆ। ਐਸਐਸਪੀ ਨੇ ਦੱਸਿਆ ਕਿ ਅੱਜ ਅਸੀਂ ਬਠਿੰਡਾ ਦੇ ਬੇਅੰਤ ਨਗਰ ਵਿਖੇ ਬਠਿੰਡਾ ਸਿਵਲ ਪ੍ਰਸ਼ਾਸਨ ਦੇ ਨਾਲ ਪਹੁੰਚੇ ਹਾਂ। ਇੱਕ ਵਿਅਕਤੀ ਵੱਲੋਂ ਸਰਕਾਰੀ ਜਗ੍ਹਾ ਉੱਤੇ ਕਬਜ਼ਾ ਕੀਤਾ ਹੋਇਆ ਸੀ। ਜਿਸ ਦਾ ਮਕਾਨ ਅਸੀਂ ਡੀਸੀ ਐਸਡੀਐਮ ਦੇ ਹੁਕਮ ਤੋਂ ਬਾਅਦ ਤੋੜਨ ਵਾਸਤੇ ਪਹੁੰਚੇ ਹਾਂ।
ਉਨ੍ਹਾਂ ਕਿਹਾ ਕਿ ਸਾਨੂੰ ਪਤਾ ਚੱਲਿਆ ਕਿ ਇਹ ਘਰ ਨਸ਼ਾ ਤਸਕਰ ਦਾ ਹੈ ਜਿਸ ਦਾ ਨਾਂ ਰਮੇਸ਼ ਸਾਨੀ ਹੈ ਅਤੇ ਇਸ ਦੇ ਉੱਪਰ ਕੁੱਲ 12 ਮਾਮਲੇ ਦਰਜ ਹਨ। ਚਾਰ ਨਸ਼ਾ ਤਸਕਰੀ ਦੇ ਇੱਕ ਐਕਸਾਈਜ਼ ਐਕਟ ਦਾ ਅਤੇ ਬਾਕੀ ਮਾਮਲੇ ਕਤਲ ਅਤੇ ਲੜਾਈ ਝਗੜੇ ਦੇ ਹਨ।
ਜਿਸ ਦੇ ਚਲਦਿਆ ਉਸ ਦੇ ਘਰ ਉੱਤੇ ਬੁਲਡੋਜ਼ਰ ਚੱਲਿਆ ਹੈ। “ਯੁੱਧ ਨਸ਼ਿਆਂ ਦੇ ਵਿਰੁੱਧ” ਮੁਹਿੰਮ ਤਹਿਤ ਇਹ ਕਾਰਵਾਈ ਕੀਤੀ ਗਈ ਹੈ। ਬਠਿੰਡਾ ਦੇ ਵਿੱਚ 12 ਹੋਰ ਨਸ਼ਾ ਤਸਕਰਾਂ ਦੀ ਪਹਿਚਾਣ ਕੀਤੀ ਗਈ ਹੈ ਜਿਨ੍ਹਾਂ ਨੇ ਨਸ਼ਾ ਵੇਚ ਆਪਣੀ ਪ੍ਰੋਪਰਟੀ ਮਕਾਨ ਕੋਠੀਆਂ ਬਣਾਈਆਂ ਹਨ। ਉਨ੍ਹਾਂ ‘ਤੇ ਵੀ ਆਉਣ ਵਾਲੇ ਦਿਨਾਂ ਵਿੱਚ ਕਾਰਵਾਈ ਕੀਤੀ ਜਾਵੇਗੀ।
ਦੂਜੇ ਪਾਸੇ ਪੁਲਿਸ ਅਤੇ ਪ੍ਰਸ਼ਾਸਨ ਜਦੋਂ ਬੇਅੰਤ ਨਗਰ ਵਿੱਚ ਪਹੁੰਚਿਆ ਤਾਂ ਲੋਕਾਂ ਨੇ ਖੁਸ਼ੀ ਜਾਹਿਰ ਕੀਤੀ ਅਤੇ ਲੱਡੂ ਵੰਡੇ। ਫੁੱਲ ਬਰਸਾਏ ਅਤੇ ਆਖਿਆ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦਾ ਚੰਗਾ ਉਪਰਾਲਾ ਹੈ। ਇਸ ਨਗਰ ਦੇ ਵਿੱਚ ਕਾਫੀ ਨਸ਼ਾ ਤਸਕਰ ਰਹਿੰਦੇ ਸਨ ਅਤੇ ਨਸ਼ਾ ਕਾਫੀ ਜਿਆਦਾ ਵਿਕਦਾ ਸੀ ਅਤੇ ਨਸ਼ਾ ਨਸ਼ੇੜੀ ਕਰਦੇ ਸਨ ਹੁਣ ਇਸ ਕਾਰਵਾਈ ਦੇ ਨਾਲ ਨਸ਼ਾ ਵੀ ਖਤਮ ਹੋਵੇਗਾ ਨਸ਼ਾ ਤਸਕਰ ਵੀ ਫੜੇ ਜਾਣਗੇ ਅਤੇ ਉਹਨਾਂ ਦੇ ਮਕਾਨ ਤੋੜੇ ਜਾਣਗੇ। ਉਨ੍ਹਾਂ ਬਠਿੰਡਾ ਪੁਲਿਸ ਦਾ ਧੰਨਵਾਦ ਕੀਤਾ।