ਆਸਟ੍ਰੇਲੀਆ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। 16 ਸਾਲ ਤੋਂ ਘੱਟ ਉਮਰ ਦੇ ਬੱਚੇ ਲਈ ਯੂਟਿਊਬ ਨੂੰ ਬੈਨ ਕਰ ਦਿੱਤਾ ਗਿਆ ਹੈ। ਹੁਣ 16 ਸਾਲ ਤੋਂ ਘੱਟ ਉਮਰ ਦੇ ਬੱਚੇ 10 ਦਸੰਬਰ ਤੋਂ ਯੂਟਿਊਬ ‘ਤੇ ਅਕਾਊਂਟ ਨਹੀਂ ਬਣਾ ਸਕਣਗੇ। ਤੇ ਅਜਿਹਾ ਕਰਨ ‘ਤੇ ਭਾਰੀ ਜੁਰਮਾਨਾ ਲੱਗੇਗਾ ।
ਪਿਛਲੇ ਸਾਲ ਨਵੰਬਰ ਵਿਚ ਆਸਟ੍ਰੇਲੀਆ ਨੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਬੈਨ ਕਰਨ ਦਾ ਬਿੱਲ ਸੰਸਦ ਤੋਂ ਪਾਸ ਕੀਤਾ ਸੀ। ਇਸ ਵਿਚ ਫੇਸਬੁੱਕ, ਇੰਸਟਾਗ੍ਰਾਮ, ਸਨੈਪ ਚੈਟ, ਟਿਕਟਾਕ ਤੇ ਐਕਸ ਵਰਗੇ ਪਲੇਟਫਾਰਮ ਸ਼ਾਮਲ ਹਨ। ਹੁਣ ਯੂਟਿਊਬ ਨੂੰ ਇਸ ਕਾਨੂੰਨ ਤੋਂ ਛੋਟ ਦਿੱਤੀ ਗਈ ਸੀ। ਆਸਟ੍ਰੇਲੀਆ ਅਜਿਹਾ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਹੈ। ਇਸ ਕਾਨੂੰਨ ਵਿਚ ਮਾਤਾ-ਪਿਤਾ ਦੀ ਸਹਿਮਤੀ ਜਾਂ ਪਹਿਲਾਂ ਤੋਂ ਮੌਜੂਦ ਖਾਤਿਆਂ ਲਈ ਕੋਈ ਛੋਟ ਨਹੀਂ ਦਿੱਤੀ ਗਈ ਹੈ।
ਇਹ ਜ਼ਿੰਮੇਵਾਰੀ ਸੋਸ਼ਲ ਮੀਡੀਆ ਪਲੇਟਫਾਰਮਸ ਦੀ ਹੋਵੇਗੀ ਕਿ ਇਸ ਉਮਰ ਦੇ ਬੱਚੇ ਪਲੇਟਫਾਰਮ ‘ਤੇ ਅਕਾਊਂਟ ਨਾ ਬਣ ਸਕਣ। ਅਜਿਹਾ ਨਾ ਕਰਨ ‘ਤੇ ਪਲੇਟਫਾਰਮਸ ‘ਤੇ 5 ਕਰੋੜ ਆਸਟ੍ਰੇਲੀਆਈ ਡਾਲਰ ਯਾਨੀ 282.34 ਕਰੋੜ ਰੁਪਏ ਤੱਕ ਦਾ ਜੁਰਮਾਨਾਲ ਲੱਗ ਸਕਦਾ ਹੈ। ਹਾਲਾਂਕਿ ਪਲੇਟਫਾਰਮ ਯੂਜਰਸ ਨੂੰ ਆਪਣੀ ਉਮਰ ਸਾਬਤ ਕਰਨ ਲਈ ਪਾਸਪੋਰਟ ਤੇ ਡਰਾਈਵਿੰਗ ਲਾਇਸੈਂਸ ਵਰਗੇ ਦਸਤਾਵੇਜ਼ ਅਪੋਲਡ ਨਹੀਂ ਕਰਨੇ ਹੋਣਗੇ। ਆਨਲਾਈਨ ਗੇਮਿੰਗ, ਮੈਸੇਜਿੰਗ, ਐਜੂਕੇਸ਼ਨ ਤੇ ਹੈਲਥ ਐਪਸ ਨੂੰ ਇਸ ਪ੍ਰਤੀਬੰਧ ਤੋਂ ਬਾਹਰ ਰੱਖਿਆ ਗਿਆ ਹੈ।ਆਨਲਾਈਨ ਪਲੇਟਫਾਰਮਾਂ ਦੇ ਨਕਾਰਾਤਮਕ ਪ੍ਰਭਾਵ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ।