ਭਾਰਤ ਦੀ ਮੋਹਰੀ ਦੁੱਧ ਉਤਪਾਦਕ ਕੰਪਨੀ ਅਮੂਲ ਨੇ ਖਪਤਕਾਰਾਂ ਨੂੰ ਰਾਹਤ ਦਿੱਤੀ ਹੈ। ਅਮੂਲ ਨੇ ਸ਼ੁੱਕਰਵਾਰ, 24 ਜਨਵਰੀ ਨੂੰ ਆਪਣੇ 1 ਲੀਟਰ ਦੁੱਧ ਦੇ ਪੈਕ ਦੀ ਕੀਮਤ ਵਿੱਚ 1 ਰੁਪਏ ਦੀ ਕਟੌਤੀ ਦਾ ਐਲਾਨ ਕੀਤਾ। ਇਸ ਕਟੌਤੀ ਦਾ ਪ੍ਰਭਾਵ 26 ਜਨਵਰੀ ਤੋਂ ਦਿਖਾਈ ਦੇਵੇਗਾ ਅਤੇ ਹੁਣ ਅਮੂਲ ਗੋਲਡ, ਅਮੂਲ ਤਾਜ਼ਾ ਅਤੇ ਅਮੂਲ ਟੀ-ਸਪੈਸ਼ਲ ਦੇ ਇੱਕ-ਲੀਟਰ ਪੈਕੇਟ ਨਵੀਂ ਐਮਆਰਪੀ ਦੇ ਨਾਲ ਬਾਜ਼ਾਰ ਵਿੱਚ ਆਉਣਗੇ।
ਗੁਜਰਾਤ ਕੋਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ (GCMMF), ਜੋ ਕਿ ਅਮੂਲ ਦੇ ਨਾਮ ਨਾਲ ਦੁੱਧ ਵੇਚਦਾ ਹੈ, ਨੇ 3 ਜੂਨ, 2024 ਤੋਂ ਦੇਸ਼ ਭਰ ਵਿੱਚ ਦੁੱਧ ਦੀ ਕੀਮਤ ਵਿੱਚ 2 ਰੁਪਏ ਦਾ ਵਾਧਾ ਕੀਤਾ ਸੀ। ਦੁੱਧ ਦੀ ਕੀਮਤ ਵਧਾਉਣ ਦਾ ਕਾਰਨ ਦੱਸਦੇ ਹੋਏ ਅਮੂਲ ਨੇ ਕਿਹਾ ਸੀ, “ਦੁੱਧ ਉਤਪਾਦਨ ਅਤੇ ਸੰਚਾਲਨ ਲਾਗਤ ਵਿੱਚ ਵਾਧੇ ਕਾਰਨ, ਦੁੱਧ ਦੀ ਕੀਮਤ ਵਧਾਉਣੀ ਪਈ ਹੈ।”
ਅਮੂਲ ਦੁੱਧ ਦੀਆਂ ਨਵੀਆਂ ਕੀਮਤਾਂ
- ਅਮੂਲ ਗੋਲਡ 65 ਰੁਪਏ ਪ੍ਰਤੀ ਲੀਟਰ
- ਅਮੂਲ ਟੀ ਸਪੈਸ਼ਲ: 61 ਰੁਪਏ ਪ੍ਰਤੀ ਲੀਟਰ
- ਅਮੂਲ ਫਰੈਸ਼ 53 ਰੁਪਏ ਪ੍ਰਤੀ ਲੀਟਰ
ਜਾਣੋ ਕਿਉਂ ਡਿੱਗੀਆਂ ਕੀਮਤਾਂ ?
ਅਮੂਲ ਨੇ ਇਹ ਕਦਮ ਉਤਪਾਦਨ ਲਾਗਤ ਵਿੱਚ ਕਮੀ ਅਤੇ ਡੇਅਰੀ ਕਿਸਾਨਾਂ ਨਾਲ ਬਿਹਤਰ ਤਾਲਮੇਲ ਕਾਰਨ ਚੁੱਕਿਆ ਹੈ। ਅਮੂਲ ਦੇ ਬੁਲਾਰੇ ਨੇ ਕਿਹਾ ਕਿ ਦੁੱਧ ਦੀ ਕੀਮਤ ਵਿੱਚ ਕਟੌਤੀ ਦਾ ਉਦੇਸ਼ ਗਾਹਕਾਂ ਨੂੰ ਵਿੱਤੀ ਰਾਹਤ ਪ੍ਰਦਾਨ ਕਰਨਾ ਅਤੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਪ੍ਰੀ-ਬਜਟ ਖਰਚਿਆਂ ਨੂੰ ਘਟਾਉਣਾ ਹੈ।