ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਪੇਸ਼ ਕੀਤਾ ਗਿਆ ਆਮ ਬਜਟ ਵਿੱਚ ਸੋਨੇ ਚਾਂਦੀ ਤੇ ਕਸਟਮ ਡਿਊਟੀ 10 ਪ੍ਰਤੀਸ਼ਤ ਤੋਂ ਘਟਾ ਕੇ 6 ਪ੍ਰਤੀਸ਼ਤ ਕਰਨ ਦਾ ਐਲਾਨ ਕੀਤਾ। ਜਿਸ ਨਾਲ ਸੋਨੇ ਚਾਂਦੀ ਦੀ ਕੀਮਤ ਵਿੱਚ ਗਿਰਾਵਟ ਆਈ ਹੈ। ਜਿਸ ਨਾਲ ਸੋਨੇ ਚਾਂਦੀ ਦਾ ਵਪਾਰ ਕਰਨ ਵਾਲਿਆ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
ਬਜਟ ਪੇਸ਼ ਹੋਣ ਤੋਂ ਬਾਅਦ ਸੋਨੇ ਚਾਂਦੀ ਦੇ ਰੇਟ ਵਿੱਚ ਗਿਰਾਵਟ ਆਈ ਹੈ। ਹੁਣ ਸੋਨੇ ਦੀ ਕੀਮਤ 68792 ਰੁਪਏ ਤੇ ਚਾਂਦੀ ਦੀ ਕੀਮਤ 85125 ਰੁਪਏ ਆ ਗਈ ਹੈ। ਅੱਜ ਸਰਾਫਾ ਬਾਜ਼ਾਰ ਵਿੱਚ ਸੋਨਾ 609 ਰੁਪਏ ਸਸਤਾ ਹੋ ਕੇ 72609 ਪ੍ਰਤੀ ਗਾਰਮ ਦੀ ਦਰ ਨਾਲ ਖੁੱਲਿਆ ਅਤੇ ਚਾਂਦੀ 620 ਪ੍ਰਤੀ ਕਿਲੋ ਸਸਤੀ ਹੋ ਕੇ 87576 ਦੇ ਰੇਟ ਸੀ। ਵਿੱਤ ਮੰਤਰੀ ਦੇ ਬਜਟ ਤੋਂ ਬਾਅਦ ਇਹ ਹੋਰ ਸਸਤੇ ਹੋ ਗਏ।