Sunday, December 22, 2024
spot_img

‘ਆਪ’ ਵਿਧਾਇਕ ਗੋਗੀ ਨੇ ਬੁੱਢਾ ਨਾਲੇ ਦਾ ਕਿਸ਼ਤੀ ‘ਚ ਬੈਠ ਕੀਤਾ ਨਿਰੀਖਣ, ਅਫਸਰਾਂ ਨੂੰ ਘੇਰਿਆ ਤੇ ਕਹੀ ਆਹ ਗੱਲ !

Must read

ਲੁਧਿਆਣਾ, 1 ਸਤੰਬਰ : ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਬੁੱਢੇ ਨਾਲੇ ਦੀ ਸਫਾਈ ਨੂੰ ਲੈਕੇ ਫਿਰ ਤੋਂ ਸੁਰਖੀਆਂ ਵਿੱਚ ਆ ਗਏ ਹਨ। ਵਿਧਾਇਕ ਗੋਗੀ ਸ਼ਹਿਰ ਦੇ ਬੁੱਢੇ ਨਾਲੇ ਵਿੱਚ ਕਿਸ਼ਤੀ ਲੈ ਕੇ ਉੱਤਰ ਗਏ ਅਤੇ ਨਾਲੇ ਵਿੱਚ ਫੈਲੀ ਗੰਦਗੀ ਤੇ ਜਾਇਜ਼ਾ ਲਿਆ। ਇਸ ਦੌਰਾਨ ਗੋਗੀ ਨੇ ਆਪਣੀ ਹੀ ਸਰਕਾਰ ਨੂੰ ਕੋਸਿਆ, ਨਾਲ ਹੀ ਉਸ ਨੇ ਨਗਰ ਨਿਗਮ ਦੇ ਅਫਸਰਾਂ ਖਿਲਾਫ ਵੀ ਗੁੱਸਾ ਕੱਢਿਆ। ਉਨ੍ਹਾਂ ਸੀਵਰੇਜ ਵਿਭਾਗ ਦੇ ਅਧਿਕਾਰੀਆਂ ਨੂੰ ਕਟਹਿਰੇ ਵਿੱਚ ਖੜ੍ਹਾ ਕਰਦਿਆਂ ਕਿਹਾ ਕਿ ਸਾਰਾ ਮਾਮਲਾ ਵਿਧਾਨ ਸਭਾ ਸੈਸ਼ਨ ਵਿੱਚ ਉਠਾਇਆ ਜਾਵੇਗਾ।
ਵਿਧਾਇਕ ਗੁਰਪ੍ਰੀਤ ਗੋਗੀ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਹਰ ਵਾਰ ਸਰਕਾਰ ਵੱਲੋਂ ਇਸ ਨਾਲੇ ਦੀ ਸਫ਼ਾਈ ਲਈ ਸਮੇਂ-ਸਮੇਂ ‘ਤੇ ਕਰੋੜਾਂ ਰੁਪਏ ਦੇ ਫ਼ੰਡ ਜਾਰੀ ਕੀਤੇ ਜਾਂਦੇ ਹਨ, ਪਰ ਸਫ਼ਾਈ ਦਾ ਕੋਈ ਥਹੁ-ਪਤਾ ਨਹੀਂ ਲੱਗ ਰਿਹਾ। ਸਰਕਾਰ ਅਤੇ ਅਫਸਰਾਂ ‘ਤੇ ਸਵਾਲੀਆ ਨਿਸ਼ਾਨ ਉਠਾਉਂਦੇ ਹੋਏ mla ਗੋਗੀ ਨੇ ਕਿਹਾ ਕਿ ਬੁੱਢਾ ਨਾਲੇ ‘ਚੋਂ ਫੈਲੀ ਗੰਦਗੀ ਅਤੇ ਬਦਬੂ ਕਾਰਨ ਆਸ-ਪਾਸ ਦੇ ਘਰਾਂ ‘ਚ ਰਹਿਣ ਵਾਲੇ ਲੋਕ ਕੈਂਸਰ ਵਰਗੀ ਭਿਆਨਕ ਬੀਮਾਰੀ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਪੁੱਛਿਆ ਕਿ ਇਸ ਦਾ ਜ਼ਿੰਮੇਵਾਰ ਕੌਣ ਹੈ?
ਉਨ੍ਹਾਂ ਕਿਹਾ ਕਿ ਬੁੱਢਾ ਨਾਲੇ ਦੀ ਸਫ਼ਾਈ ਨਾ ਕਰਵਾਉਣ ਲਈ ਸੀਵਰੇਜ ਵਿਭਾਗ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਜ਼ਿੰਮੇਵਾਰ ਹਨ। ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਲਈ ਵਿਧਾਨ ਸਭਾ ਵਿੱਚ ਇਹ ਮੁੱਦਾ ਉਠਾਉਣਗੇ ਅਤੇ ਲਾਪਰਵਾਹੀ ਵਰਤਣ ਵਾਲੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਵਿਧਾਇਕ ਗੋਗੀ ਨੇ ਖੁਦ ਗੰਦੇ ਨਾਲੇ ਕੋਲ ਆਪਣੇ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂ ‘ਤੇ ਰੱਖੇ ਨੀਂਹ ਪੱਥਰ ਨੂੰ ਤੋੜ ਦਿੱਤਾ ਸੀ। ਗੋਗੀ ਨੇ ਕਿਹਾ ਕਿ ਸਾਡੀ ਸਰਕਾਰ ਸਿਰਫ ਨੀਂਹ ਪੱਥਰ ਰੱਖਣ ਤੱਕ ਹੀ ਸੀਮਤ ਨਹੀਂ ਹੈ, ਸਗੋਂ ਕੰਮ ਕਰਵਾਉਣ ‘ਤੇ ਧਿਆਨ ਦੇ ਰਹੀ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article