ਦਿ ਸਿਟੀ ਹੈੱਡ ਲਾਈਨਸ
ਭਵਾਨੀਗੜ੍ਹ, 1 ਫਰਵਰੀ: ਦਿੱਲੀ ਦਾ ਇੱਕ ਵਪਾਰੀ ਇਸ ਸ਼ਕਤੀਮਾਨ ਦਾ ਮਸੀਹਾ ਬਣ ਕੇ ਕੋਲਕਾਤਾ ਆਇਆ। ਵਪਾਰੀ ਸ਼ਕਤੀਮਾਨ ਨੂੰ ਕੋਲਕਾਤਾ ਤੋਂ ਭਵਾਨੀਗੜ੍ਹ ਲੈ ਆਇਆ, ਕਿਉਂਕਿ ਸ਼ਕਤੀਮਾਨ ਨੇ ਕਿਹਾ, ਮੇਰਾ ਭਵਾਨੀਗੜ੍ਹ ਇੱਕ ਭਰਾ ਹੈ। ਜਿਸਦਾ ਨਾਮ ਬੀਰਬਲ ਹੈ। ਉਹ ਲੋਹੇ ਦਾ ਕੰਮ ਕਰਦਾ ਹੈ। ਦਿੱਲੀ ਦੇ ਵਪਾਰੀ ਨੇ ਉਸ ਦੀ ਇੱਛਾ ਅਨੁਸਾਰ ਉਸਨੂੰ ਭੋਜਨ ਦਿੱਤਾ ਅਤੇ ਉਸ ਨੂੰ ਕੁਝ ਚੰਗੇ ਕਪੜੇ ਲੈਕੇ ਦਿੱਤੇ। ਉਸ ਨੂੰ ਕੱਪੜੇ ਪਹਿਨਾ ਕੇ ਭਵਾਨੀਗੜ੍ਹ ਵਿੱਚ ਛੱਡ ਦਿੱਤਾ ਅਤੇ ਸ਼ਹਿਰ ਦੇ ਲੋਕਾਂ ਤੋਂ ਉਸ ਦੀ ਪਛਾਣ ਕਰਵਾਈ। ਪਰ ਸ਼ਕਤੀਮਾਨ ਨੂੰ ਕੋਈ ਵੀ ਪਛਾਣ ਨਹੀਂ ਸਕਿਆ। ਦਿੱਲੀ ਦੇ ਇੱਕ ਵਪਾਰੀ ਨੇ ਭਵਾਨੀਗੜ੍ਹ ਇਲਾਕਾ ਵਾਸੀਆਂ ਦੀ ਮਦਦ ਨਾਲ ਪੁਲਿਸ ਨੂੰ ਸੂਚਿਤ ਕੀਤਾ ਅਤੇ ਸਵੇਰੇ ਸ਼ਕਤੀਮਾਨ ਨੂੰ ਪੁਲਿਸ ਦੇ ਸਾਹਮਣੇ ਪੇਸ਼ ਕਰਕੇ ਉਸਦੇ ਘਰ ਅਤੇ ਪਰਿਵਾਰਕ ਮੈਂਬਰਾਂ ਦਾ ਪਤਾ ਲਗਾਉਣ ਲਈ ਬੇਨਤੀ ਕੀਤੀ, ਤਾਂ ਜੋ ਉਹ ਆਪਣਿਆਂ ਨੂੰ ਮਿਲ ਸਕੇ।