Saturday, September 7, 2024
spot_img

ਆਪਣੀ ਮਾਂ ਨਾਲ ਲੜ੍ਹ ਕੇ ਨੌਜਵਾਨ ਨੇ ਕੀਤੀ ਗੁਟਕਾ ਸਾਹਿਬ ਦੀ ਬੇਅਦਬੀ, ਵੀਡੀਓ ਬਣਾ ਕੇ ਕਿਹਾ . . .

Must read

ਪੰਜਾਬ ਵਿੱਚ ਦਿਨ-ਬ-ਦਿਨ ਗੁਰੂ ਗ੍ਰੰਥ ਸਾਹਿਬ ਅਤੇ ਗੁਟਕਾ ਸਾਹਿਬ ਦੀਆਂ ਬੇਅਦਬੀਆਂ ਵੱਧਦੀਆਂ ਜਾ ਰਹੀਆਂ ਹਨ। ਬੇਅਦਬੀ ਦਾ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਇੱਕ ਅਮਰਪ੍ਰੀਤ ਨਾਮ ਦੇ ਨੌਜਵਾਨ ਨੇ ਗੁਟਕਾ ਸਾਹਿਬ ਨੂੰ ਅੱਗ ਲਾ ਕੇ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਹੈ। ਦੱਸ ਦਈਏ ਕਿ ਅਮਰਪ੍ਰੀਤ ਨੇ ਆਪਣੀ ਮਾਂ ਨਾਲ ਲੜ ਕੇ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ। ਨੌਜਵਾਨ ਨੇ ਬੇਅਦਬੀ ਕਰਕੇ ਉਸ ਦੀ ਵੀਡੀਓ ਬਣਾ ਕੇ ਆਪਣੀ ਮਾਂ ਨੂੰ ਭੇਜੀ।

ਜਿਸ ਵਿਚ ਉਸ ਨੇ ਇਹ ਕਿਹਾ ਕਿ ਤੂੰ ਆਹੀ ਗੁਟਕਾ ਸਾਹਿਬ ਪੜ੍ਹਦੀ ਹੁੰਦੀ ਸੀ ਆਹ ਲੈ ਜਿਹੜਾ ਗੁਟਕਾ ਹੈ ਮੈਂ ਖਿਲਾਰ ਦਿੱਤਾ। ਨੌਜਵਾਨ ਦੇ ਇਸ ਕਦਮ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਸ ਦੇ ਨਾਲ ਹੀ ਨੌਜਵਾਨ ਅਮਰਪ੍ਰੀਤ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article