ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਅਤੇ ਅਭਿਸ਼ੇਕ ਬੱਚਨ ਅਕਸਰ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ‘ਚ ਰਹਿੰਦੇ ਹਨ ਅਤੇ ਹੁਣ ਇਕ ਵਾਰ ਫਿਰ ਤੋਂ ਚਕਚਾ ਦਾ ਵਿਸ਼ਾ ਬਣੇ ਹੋਏ ਹਨ। ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਦੇ ਆਧਾਰ ‘ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਐਸ਼ਵਰਿਆ ਰਾਏ ਨੇ ਆਪਣੇ ਨਾਂ ਤੋਂ ‘ਬੱਚਨ’ ਸਰਨੇਮ ਹਟਾ ਦਿੱਤਾ ਹੈ।
ਪਿਛਲੇ ਕਾਫੀ ਸਮੇਂ ਤੋਂ ਐਸ਼ਵਰਿਆ ਰਾਏ ਅਤੇ ਅਭਿਸ਼ੇਕ ਬੱਚਨ ਵਿਚਾਲੇ ਤਲਾਕ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਪਰ ਅਮਿਤਾਭ ਬੱਚਨ ਨੇ ਹਾਲ ਹੀ ਵਿੱਚ ਆਪਣੇ ਇੱਕ ਬਲਾਗ ਪੋਸਟ ਵਿੱਚ ਇਸ ਤੋਂ ਇਨਕਾਰ ਕੀਤਾ ਸੀ। ਪਰ ਹੁਣ ਜਦੋਂ ਐਸ਼ਵਰਿਆ ਨੇ ਦੁਬਈ ‘ਚ ਗਲੋਬਲ ਵੂਮੈਨਜ਼ ਫੋਰਮ ਈਵੈਂਟ ‘ਚ ਸ਼ਿਰਕਤ ਕੀਤੀ ਤਾਂ ਤਲਾਕ ਦੀ ਚਰਚਾ ਫਿਰ ਤੇਜ਼ ਹੋ ਗਈ। ਪਰ ਕੀ ਐਸ਼ਵਰਿਆ ਨੇ ਸੱਚਮੁੱਚ ਆਪਣੇ ਨਾਮ ਤੋਂ ‘ਬੱਚਨ’ ਸਰਨੇਮ ਹਟਾ ਦਿੱਤਾ ਹੈ? ਆਓ ਤੁਹਾਨੂੰ ਦੱਸਦੇ ਹਾਂ ਕਿ ਇਸ ਵਾਇਰਲ ਖਬਰ ਦਾ ਸੱਚ ਕੀ ਹੈ। ਅਸਲ ‘ਚ ਐਸ਼ਵਰਿਆ ਰਾਏ ਨੇ ਦੁਬਈ ‘ਚ ਆਯੋਜਿਤ ਗਲੋਬਲ ਵੂਮੈਨਜ਼ ਫੋਰਮ ‘ਚ ਹਿੱਸਾ ਲਿਆ। ਉਨ੍ਹਾਂ ਨੇ ਇੱਥੇ ਭਾਵੁਕ ਭਾਸ਼ਣ ਵੀ ਦਿੱਤਾ।
ਇਸ ਸਕ੍ਰੀਨ ‘ਤੇ ਉਨ੍ਹਾਂ ਦਾ ਨਾਂ ‘ਐਸ਼ਵਰਿਆ ਰਾਏ ਬੱਚਨ’ ਦੀ ਥਾਂ ‘ਐਸ਼ਵਰਿਆ ਰਾਏ’ ਲਿਖਿਆ ਹੋਇਆ ਸੀ। ਤੁਸੀਂ ਹੇਠਾਂ ਇਸ ਕਲਿੱਪ ਦੀ ਫੋਟੋ ਦੇਖ ਸਕਦੇ ਹੋ। ਜਿਸ ਵਿੱਚ ਉਸਨੂੰ ਅੰਤਰਰਾਸ਼ਟਰੀ ਸਟਾਰ ਐਸ਼ਵਰਿਆ ਰਾਏ ਦੇ ਰੂਪ ਵਿੱਚ ਦਰਸਾਇਆ ਗਿਆ ਹੈ। ‘ਬੱਚਨ’ ਸਰਨੇਮ ਦੇ ਨਾ ਹੋਣ ਦੀ ਕਾਰਨ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਰਿਸ਼ਤੇ ਨੂੰ ਲੈ ਕੇ ਖ਼ਬਰਾਂ ਫਿਰ ਤੋਂ ਸਰਗਰਮ ਹੋ ਗਈਆਂ ਹਨ।