ਦਿ ਸਿਟੀ ਹੈਡਲਾਈਨ
ਲੁਧਿਆਣਾ, 31 ਮਈ
ਨਾਮਜ਼ਦਗੀ ਭਰਨ ਦੇ ਇੱਕ ਦਿਨ ਪਹਿਲਾਂ ਹੀ ਆਖ਼ਰਕਾਰ ਭਾਜਪਾ ਨੇ ਵੀ ਲੁਧਿਆਣਾ ਪੱਛਮੀ ਦੀ ਉਪ ਚੋਣ ਦੇ ਲਈ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਭਾਜਪਾ ਨੇ ਇਸ ਵਾਰ ਹਿੰਦੂ ਆਗੂ ’ਤੇ ਦਾਅ ਖੇਡਦੇ ਹੋਏ ਜੀਵਨ ਗੁਪਤਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਜੀਵਨ ਗੁਪਤਾ ਵੱਡਾ ਹਿੰਦੂ ਚੇਹਰਾ ਹਨ ਤੇ ਇਸ ਵੇਲੇ ਪੰਜਾਬ ਭਾਜਪਾ ਵਿੱਚ ਜਨਰਲ ਸਕੱਤਰ ਹਨ। ਸੰਗਠਨ ਵਿੱਚ ਜੀਵਨ ਗੁਪਤਾ ਦੀ ਚੰਗੀ ਪੈਠ ਹੈ। ਨਾਲ ਹੀ ਵਰਕਰਾਂ ਦੇ ਨਾਲ ਜੁੜੇ ਹੋਣ ਦਾ ਜੀਵਨ ਗੁਪਤਾ ਨੂੰ ਇਸ ਹਲਕੇ ਵਿੱਚ ਫਾਇਦਾ ਮਿਲ ਸਕਦਾ ਹੈ।