ਭਾਰਤ ਨੇ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਹਵਾਈ ਹਮਲੇ ਕੀਤੇ ਹਨ। ਇੱਕੋ ਸਮੇਂ 9 ਟਿਕਾਣਿਆਂ ‘ਤੇ ਹਮਲਾ ਕੀਤਾ ਗਿਆ ਹੈ। ਕੇਂਦਰ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਲੁਧਿਆਣਾ ਵਿੱਚ ਅੱਜ ਰਾਤ 8 ਵਜੇ ਤੋਂ 8:30 ਵਜੇ ਤੱਕ ਬਲੈਕਆਊਟ ਰਹੇਗਾ। ਜਦ ਕਿ ਮੌਕ ਡਰਿੱਲ ਸ਼ਾਮ 4 ਵਜੇ ਤੋਂ ਹੋਵੇਗੀ। ਐਮਰਜੈਂਸੀ ਸਥਿਤੀਆਂ ਲਈ ਤਿਆਰੀ ਦੀ ਜਾਂਚ ਮੌਕ ਡਰਿੱਲ ਰਾਹੀਂ ਕੀਤੀ ਜਾਵੇਗੀ। ਨਾਲ ਹੀ ਲੋਕਾਂ ਨੂੰ ਜ਼ਰੂਰੀ ਸਾਵਧਾਨੀਆਂ ਬਾਰੇ ਜਾਗਰੂਕ ਕੀਤਾ ਜਾਵੇਗਾ। ਲੁਧਿਆਣਾ ਦੇ ਇਨ੍ਹਾਂ ਇਲਾਕਿਆਂ ਵਿੱਚ ਬਲੈਕਆਊਟ ਹੋਵੇਗਾ
- ਭਨੋਹੜ – ਭਨੋਹੜ, ਹਸਨਪੁਰ, ਬੱਦੋਵਾਲ
- ਰੁੜਕਾ- ਰੁੜਕਾ, ਜੰਗਪੁਰ, ਖਡੂਰ
- ਹਵੇਲੀ- ਸ਼ਹਿਰ ਅੱਡਾ ਦਾਖਾ
- ਅੱਡਾ ਸ਼ਹਿਰ- ਸ਼ਹਿਰ ਅੱਡਾ ਦਾਖਾ
- ਅਜੀਤਸਰ- ਸ਼ਹਿਰ ਅੱਡਾ ਦਾਖਾ
- ਹਵੇਲੀ- ਸ਼ਹਿਰ ਅੱਡਾ ਦਾਖਾ
- ਆਈ.ਟੀ.ਬੀ.ਪੀ- ਸੁਤੰਤਰ
- ਈਸੇਵਾਲ – ਈਸੇਵਾਲ, ਗਹੌਰ, ਦੇਤਵਾਲ
- ਬੜੈਚ- ਮੁੱਲਾਂਪੁਰ, ਕੈਲਪੁਰ, ਬੜੈਚ
- ਸ਼ੈਲਰ- ਮੁੱਲਾਂਪੁਰ, ਮੰਡਿਆਣੀ, ਮੋਰਕਰੀਮਾ
- ਬੂਥਗੜ੍ਹ- ਦਾਖਾ ਸਮੇਤ ਬੱਦੋਵਾਲ ਛਾਉਣੀ ਖੇਤਰ 66ਕੇ.ਵੀ ਰਾਜਗੁਰੂ ਨਗਰ ਤੋਂ ਫੀਡਰ ਵੀ ਬੰਦ ਰਹੇਗਾ।