Thursday, October 23, 2025
spot_img

ਅੱਜ ਤੋਂ ਭਾਰਤ ‘ਤੇ ਟਰੰਪ ਦਾ 50% ਅਮਰੀਕੀ ਟੈਰਿਫ ਹੋਵੇਗਾ ਲਾਗੂ, 5.4 ਲੱਖ ਕਰੋੜ ਨਿਰਯਾਤ ‘ਤੇ ਪਵੇਗਾ ਅਸਰ

Must read

ਭਾਰਤ ਤੋਂ ਅਮਰੀਕਾ ਭੇਜੇ ਜਾਣ ਵਾਲੇ ਸਾਮਾਨਾਂ ‘ਤੇ ਅੱਜ ਯਾਨੀ 27 ਅਗਸਤ ਤੋਂ 50 ਫੀਸਦੀ ਟੈਰਿਫ ਲਾਗੂ ਹੋ ਗਿਆ ਹੈ। ਗਲੋਬਲ ਟ੍ਰੇਡ ਰਿਸਰਚ ਇਨਿਸ਼ਿਏਟਿਵ ਦੀ ਰਿਪੋਰਟ ਮੁਤਾਬਕ ਇਹ ਨਵਾਂ ਟੈਰਿਫ ਭਾਰਤ ਦੇ ਲਗਭਗ 5.4 ਲੱਖ ਕਰੋੜ ਦੇ ਐਕਸਪੋਰਟ ਨੂੰ ਪ੍ਰਭਾਵਿਤ ਕਰ ਸਕਦਾ ਹੈ।

50 ਫੀਸਦੀ ਟੈਰਿਫ ਨਾਲ ਅਮਰੀਕਾ ਵਿਚ ਵਿਕਣ ਵਾਲੇ ਕੱਪੜੇ, ਜੇਮਸ-ਜਵੈਲਰੀ, ਫਰਨੀਚਰ, ਸੀ ਫੂਡ ਵਰਗੇ ਭਾਰਤੀ ਪ੍ਰੋਡਕਟਸ ਮਹਿੰਗੇ ਹੋ ਜਾਣਗੇ ਤੇ ਇਸ ਨਾਲ ਇਨ੍ਹਾਂ ਦੀ ਮੰਗ ਵਿਚ 70 ਫੀਸਦੀ ਦੀ ਕਮੀ ਆ ਸਕਦੀ ਹੈ। ਚੀਨ,ਵੀਅਤਨਾਮ ਤੇ ਮੈਕਸੀਕੋ ਵਰਗੇ ਘੱਟ ਟੈਰਿਫ ਵਾਲੇ ਦੇਸ਼ ਇਨ੍ਹਾਂ ਸਾਮਾਨਾਂ ਨੂੰ ਸਸਤੇ ਰੇਟ ‘ਤੇ ਵੇਚਣਗੇ। ਇਸ ਨਾਲ ਭਾਰਤੀ ਕੰਪਨੀਆਂ ਦੀ ਅਮਰੀਕੀ ਬਾਜ਼ਾਰ ਵਿਚ ਹਿੱਸੇਦਾਰੀ ਘੱਟ ਹੋਵੇਗੀ।

ਅਮਰੀਕਾ ਭਾਰਤੀ ਆਟੋ ਪਾਰਟਸ ਲਈ ਸਭ ਤੋਂ ਵੱਡਾ ਬਾਜ਼ਾਰ ਹੈ। FV25 ਵਿਚ ਆਟੋ ਪਾਰਟਸ ਦੇ ਕੁੱਲ ਨਿਰਯਾਤ ਦਾ ਲਗਭਗ 32 ਫੀਸਦੀ ਹਿੱਸਾ ਅਮਰੀਕਾ ਗਿਆ। ਟੈਰਿਫ ਵਾਧੇ ਨਾਲ 7 ਬਿਲੀਅਨ ਡਾਲਰ (ਲਗਭਗ 61,000 ਕਰੋੜ ਰੁਪਏ) ਦੇ ਸਾਲਾਨਾ ਆਟੋ ਪਾਰਟਸ ਵਿਚ 30,000 ਕਰੋੜ ਰੁਪਏ ਦਾ ਨਿਰਯਾਤ ਪ੍ਰਭਾਵਿਤ ਹੋ ਸਕਦਾ ਹੈ। ਦੂਜੇ ਪਾਸੇ ਇੰਜੀਨੀਅਰਿੰਗ ਗੁੱਡਸ ਛੋਟੇ ਤੇ ਮੱਧਮ ਉਦਮ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ ਜੋ ਇੰਜੀਨੀਅਰਿੰਗ ਗੁੱਡਸ ਦੇ 40 ਫੀਸਦੀ ਨਿਰਯਾਤ ਵਿਚ ਯੋਗਦਾਨ ਦਿੰਦੇ ਹਨ। ਇਸ ਨਾਲ ਹਜ਼ਾਰਾਂ ਨੌਕਰੀਆਂ ਖਤਰੇ ਵਿਚ ਪੈ ਸਕਦੀਆਂ ਹਨ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article