Monday, June 2, 2025
spot_img

ਅੱਜ ਤੋਂ ਇਨ੍ਹਾਂ ਪੁਰਾਣੇ iPhone ਅਤੇ Andriod ਡਿਵਾਈਸਾਂ ‘ਤੇ WhatsApp ਨਹੀਂ ਕਰੇਗਾ ਕੰਮ, ਚੈੱਕ ਕਰੋ ਲਿਸਟ

Must read

ਜੇਕਰ ਤੁਸੀਂ ਵੀ ਪੁਰਾਣੇ ਸਮਾਰਟਫੋਨ ਦਾ ਇਸਤੇਮਾਲ ਕਰ ਰਹੇ ਹੋ ਤਾਂ ਤੁਹਾਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਲੋਕਪ੍ਰਿਯ ਮੈਸੇਜਿੰਗ ਐਪ WhatsApp 1 ਜੂਨ 2025 ਯਾਨੀ ਅੱਜ ਤੋਂ ਕੁਝ ਪੁਰਾਣੇ iPhone ਤੇ Andorid ਡਿਵਾਈਸ ‘ਤੇ ਕੰਮ ਕਰਨਾ ਬੰਦ ਕਰ ਦੇਵੇਗਾ। WhatsApp ਦੀ ਪੇਰੇਂਟ ਕੰਪਨੀ ਮੈਟਾ ਸਮੇਂ-ਸਮੇਂ ‘ਤੇ ਪੁਰਾਣੇ ਆਪ੍ਰੇਟਿੰਗ ਸਿਸਟਮਸ ਲਈ ਸਪੋਰਟ ਖਤਮ ਕਰਦੀ ਹੈ। ਪੁਰਾਣੀ ਡਿਵਾਈਸਿਸ ‘ਤੇ ਸੁਰੱਖਿਆ ਅਪਡੇਟ ਨਹੀਂ ਮਿਲਦੇ ਜਿਸ ਨਾਲ ਡਾਟੇ ਦੀ ਸੁਰੱਖਿਆ ਵਿਚ ਖਤਰਾ ਹੋ ਸਕਦਾ ਹੈ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ।

ਆਈਫੋਨ ਮਾਡਲ : iPhone 5s, iPhone 6, iPhone 6 Plus, iPhone 6s, iPhone 6s Plus, iPhone SE (ਫਰਸਟ ਜਨਰੇਸ਼ਨ) ‘ਤੇ ਦਿੱਕਤ ਆਏਗੀ।
ਐਂਡਰਾਇਡ ਫੋਨ : Samsung Galaxy S4, Samsung Galaxy Note 3, Sony Xperia Z1, LG G2, Huawei Ascend P6, Moto G (1st Gen), Motorola RAZR HD, Moto E (2014) ਇਨ੍ਹਾਂ ਮਾਡਲਾਂ ‘ਤੇ ਵ੍ਹਟਸਐਪ ਨਹੀਂ ਚੱਲੇਗਾ। ਇਹ ਕਦਮ ਉਪਭੋਗਤਾਵਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵੱਲ ਚੁੱਕਿਆ ਗਿਆ।

ਦੂਜੇ ਪਾਸੇ ਤੁਹਾਡੇ ਫੋਨ iOS 15.1 ਜਾਂ Android 5.1 ਜਾਂ ਫਿਰ ਉਸ ਦੇ ਉਪਰ ਦੇ ਵਰਜਨ ‘ਤੇ ਚੱਲ ਰਿਹਾ ਹੈ ਤਾਂ ਤੁਹਾਡੇ ਫੋਨ ‘ਤੇ ਵ੍ਹਟਸਐਪ ਬੰਦ ਨਹੀਂ ਹੋਵੇਗਾ। ਵ੍ਹਟਸਐਪ ਬੰਦ ਹੋਣ ਤੋਂ ਰੋਕਣ ਲਈ ਆਪਣੇ ਫੋਨ ਨੂੰ ਅਪਡੇਟ ਕਰੋ। ਜੇਕਰ ਫੋਨ ਅਪਡੇਟ ਹੋ ਰਿਹਾ ਹੈ ਤਾਂ ਆਪਣੀ ਚੈਟ ਦਾ ਬੈਕਅੱਪ ਕਰ ਲਓ ਤਾਂ ਕਿ ਪ੍ਰੇਸ਼ਾਨੀ ਨਾ ਹੋਵੇ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article