Thursday, June 12, 2025
spot_img

ਅੱਜ ਜਨਮਦਿਨ ਮੌਕੇ ਮੂਸੇਵਾਲਾ ਦੇ ਫੈਨਜ਼ ਨੂੰ ਮਿਲਿਆ ਤੋਹਫ਼ਾ, ਸਿੱਧੂ ਦੇ 3 ਨਵੇਂ ਗੀਤ ਹੋਏ ਰਿਲੀਜ਼

Must read

ਅੱਜ ਯਾਨੀ 11 ਜੂਨ ਨੂੰ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਜਨਮਦਿਨ ਹੈ। ਇਸ ਮੌਕੇ ਸਿੱਧੂ ਦੇ 3 ਗੀਤਾਂ ਦੀ ਐਲਬਮ ‘ਮੂਸੇ ਪ੍ਰਿੰਟ’ ਰਿਲੀਜ਼ ਹੋ ਗਈ ਹੈ। ਇਸ ਨੂੰ ਲੈ ਕੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਮੌਤ ਤੋਂ ਪਹਿਲਾਂ ਪੁੱਤ ਖੁਦ ਦੇ, ਮੇਰੇ ਤੇ ਆਪਣੀ ਮਾਂ ਦੇ ਜਨਮਦਿਨ ਮੌਕੇ ਗੀਤ ਰਿਲੀਜ਼ ਕਰਦਾ ਰਿਹਾ। ਇਸ ਐਲਬਮ ਨੂੰ ਰਿਲੀਜ਼ ਕਰਨ ਦੇ ਪਿੱਛੇ ਵੀ ਇਹੀ ਮਕਸਦ ਹੈ ਕਿ ਸਿੱਧੂ ਦਾ ਸ਼ੁਰੂ ਕੀਤਾ ਗਿਆ ਸਿਲਸਿਲਾ ਰੁਕੇ ਨਾ।

ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਸਿੱਧੂ ਦੇ ਹਰ ਜਨਮਦਿਨ ‘ਤੇ ਉਨ੍ਹਾਂ ਦੇ ਫੈਨਸ ਨੂੰ ਕੁਝ ਨਾ ਕੁਝ ਮਿਲਦਾ ਰਿਹਾ। ਇਸ ਲਈ ਕੋਸ਼ਿਸ਼ਾਂ ਜਾਰੀ ਹਨ। ਅਜੇ ਸਿੱਧੂ ਦੇ ਜਿੰਨੇ ਵੀ ਗਾਣੇ ਰਿਕਾਰਡ ਹਨ, ਉਨ੍ਹਾਂ ਨੂੰ ਹੌਲੀ-ਹੌਲੀ ਰਿਲੀਜ਼ ਕੀਤਾ ਜਾ ਰਿਹਾ ਹੈ। ਇਸ ਐਲਬਮ ਵਿਚ ਸਿੱਧੂ ਨੂੰ ਚਾਹੁਣ ਵਾਲਿਆਂ ਨੂੰ ਉਹੀ ਮਿਲੇਗਾ ਜੋ ਉਹ ਸਿੱਧੂ ਤੋਂ ਉਸ ਦੇ ਜਿਊਂਦੇ ਜੀ ਚਾਹੁੰਦੇ ਸਨ।

ਇਹ ਨਵੇਂ ਗਾਣੇ ਸਿੱਧੂ ਮੂਸੇਵਾਲਾ ਦੇ ਯੂ-ਟਿਊਬ ਚੈਨਲ ‘ਤੇ ਰਿਲੀਜ਼ ਕੀਤੇ ਗਏ ਹਨ। ਸਿੱਧੂ ਮੂਸੇਵਾਲਾ ਦੇ ਗੀਤ ਰਿਲੀਜ਼ ਹੁੰਦਿਆਂ ਹੀ ਰਿਕਾਰਡ ਤੋੜ ਰਹੇ ਹਨ। ਕੁਝ ਹੀ ਮਿੰਟਾਂ ਵਿਚ ਤਿੰਨਾਂ ਗਾਣਿਆਂ ਨੂੰ ਲੱਖਾਂ ਵਿਊਜ਼ ਮਿਲ ਚੁੱਕੇ ਹਨ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article