ਪੰਜਾਬ ਵਿੱਚ 10ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ 13 ਫਰਵਰੀ ਨੂੰ ਸ਼ੁਰੂ ਹੋਈਆਂ ਅਤੇ 05 ਮਾਰਚ, 2024 ਨੂੰ ਸਮਾਪਤ ਹੋਈਆਂ। ਹੁਣ ਵਿਦਿਆਰਥੀ ਨਤੀਜੇ ਦੀ ਉਡੀਕ ਕਰ ਰਹੇ ਹਨ। ਪੰਜਾਬ ਬੋਰਡ ਦੇ 10ਵੀਂ ਜਮਾਤ ਦੇ ਲਗਭਗ 03 ਲੱਖ ਵਿਦਿਆਰਥੀ ਨਤੀਜੇ ਦਾ ਇੰਤਜ਼ਾਰ ਕਰ ਰਹੇ ਹਨ, ਜੋ ਜਲਦੀ ਹੀ ਖਤਮ ਹੋਣ ਜਾ ਰਿਹਾ ਹੈ। ਬੋਰਡ ਕੱਲ੍ਹ ਦੁਪਹਿਰ 10ਵੀਂ ਜਮਾਤ ਦਾ ਨਤੀਜਾ ਜਾਰੀ ਕਰਨ ਜਾ ਰਿਹਾ ਹੈ।
ਇੱਕ ਵਾਰ ਨਤੀਜਾ ਜਾਰੀ ਹੋਣ ਤੋਂ ਬਾਅਦ, ਵਿਦਿਆਰਥੀ ਅਧਿਕਾਰਤ ਵੈੱਬਸਾਈਟ pseb.ac ਰਾਹੀਂ ਆਪਣੇ ਨਤੀਜੇ ਦੇਖ ਸਕਣਗੇ। ਨਤੀਜੇ ਤੋਂ ਇਲਾਵਾ, ਬੋਰਡ ਇੱਕ ਪ੍ਰੈਸ ਕਾਨਫਰੰਸ ਵਿੱਚ ਟਾਪਰਾਂ, ਸਮੁੱਚੀ ਪਾਸਿੰਗ ਦਰ ਅਤੇ ਕੰਪਾਰਟਮੈਂਟ ਪ੍ਰੀਖਿਆਵਾਂ ਅਤੇ ਪੜਤਾਲ ਬਾਰੇ ਵਿਸ਼ੇਸ਼ ਜਾਣਕਾਰੀ ਵੀ ਦੇਵੇਗਾ।
ਪੰਜਾਬ ਸਕੂਲ ਸਿੱਖਿਆ ਬੋਰਡ ਅੱਜ ਦੁਪਹਿਰ 2:30 ਵਜੇ PSEB ਦੀ 10ਵੀਂ ਜਮਾਤ ਦੇ ਨਤੀਜੇ 2024 ਦਾ ਐਲਾਨ ਕਰੇਗਾ।
ਵਿਦਿਆਰਥੀ ਪੰਜਾਬ ਬੋਰਡ 10ਵੀਂ ਦਾ ਨਤੀਜਾ ਇਸ ਤਰ੍ਹਾਂ ਕਰ ਸਕਣਗੇ ਚੈੱਕ-
PSEB 10ਵੀਂ ਦੇ ਨਤੀਜੇ ਦੀ ਅਧਿਕਾਰਤ ਵੈੱਬਸਾਈਟ www.pseb.ac.in ‘ਤੇ ਜਾਓ।
ਸਿਰਲੇਖ (header)ਵਿੱਚ “ਨਤੀਜੇ” ਟੈਬ ਲਿੰਕ ‘ਤੇ ਕਲਿੱਕ ਕਰੋ।
ਤੁਹਾਨੂੰ ਇੱਕ ਨਵੇਂ ਪੰਨੇ ‘ਤੇ ਰੀਡਾਇਰੈਕਟ ਕੀਤਾ ਜਾਵੇਗਾ, ਇੱਥੇ 10ਵੀਂ ਜਮਾਤ ਦੇ ਨਤੀਜੇ 2024 ਦਾ ਲਿੰਕ ਲੱਭੋ ਅਤੇ ਇਸ ‘ਤੇ ਕਲਿੱਕ ਕਰੋ।
ਨਤੀਜਾ ਡਾਉਨਲੋਡ ਕਰੋ।