ਅੰਮ੍ਰਿਤਸਰ ਦੇ ਬਟਾਲਾ ਰੋਡ ‘ਤੇ ਇੱਕ ਘਰ ਨੂੰ ਸਾਢੇ ਤਿੰਨ ਲੱਖ ਰੁਪਏ ਦਾ ਬਿਜਲੀ ਦਾ ਬਿਲ ਆਇਆ ਹੈ। ਖਾਸ ਗੱਲ ਇਹ ਹੈ ਕਿ ਇਹ ਮਕਾਨ ਦੀ ਕੀਮਤ 6 ਲੱਖ ਰੁਪਏ ਹੈ ਜੋ ਕਿ 35 ਗਜ਼ ਦੇ ਮਕਾਨ ਅਤੇ ਜਿੱਥੇ ਸਿਰਫ਼ ਇੱਕ ਪੱਖਾ ਤੇ ਸਿਰਫ ਟਿਊਬ ਹੀ ਚੱਲਦੀ ਹੈ। ਬਿਜਲੀ ਵਿਭਾਗ ਦੇ ਵੱਲੋਂ ਇਸ ਘਰ ਨੂੰ ਸਾਢੇ 3 ਲੱਖ ਦਾ ਬਿੱਲ ਭੇਜਿਆ ਗਿਆ। 2024 ਦੇ ਵਿੱਚ ਢਾਈ ਲੱਖ ਦਾ ਬਿਜਲੀ ਦਾ ਬਿੱਲ ਭੇਜਿਆ ਗਿਆ ਸੀ ਜੋ ਹੁਣ ਜ਼ੁਰਮਾਨੇ ਦੇ ਨਾਲ ਸਾਢੇ 3 ਲੱਖ ਰੁਪਏ ਦਾ ਬਿਲ ਭੇਜਿਆ ਗਿਆ।
88 ਫੁੱਟ ਮੁਸਤਫਾਬਾਦ ਵਾਸੀ ਵਿੱਕੀ ਮੁਤਾਬਕ ਪਹਿਲਾਂ ਉਨ੍ਹਾਂ ਦਾ ਬਿਜਲੀ ਦਾ ਬਿੱਲ ਸਿਰਫ 1000 ਰੁਪਏ ਆਉਂਦਾ ਸੀ ਪਰ 2024 ਵਿਚ ਅਚਾਨਕ 3.5 ਲੱਖ ਰੁਪਏ ਦਾ ਬਿੱਲ ਆ ਗਿਆ। ਜਦੋਂ ਤੱਕ ਉਹ ਇਸ ਦਾ ਕਾਰਨ ਸਮਝ ਪਾਉਂਦੇ ਅਗਲੇ ਬਿੱਲ ਵਿਚ ਪੈਨਲਟੀ ਜੋੜ ਕੇ ਇਹ ਰਕਮ 3.5 ਲੱਖ ਰੁਪਏ ਹੋ ਗਈ। ਵਿੱਕੀ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੀ ਕੀਮਤ 6 ਲੱਖ ਰੁਪਏ ਹੈ। ਪਰਿਵਾਰ ਕੋਲ 50 ਹਜ਼ਾਰ ਵੀ ਨਹੀਂ ਹਨ ਤੇ ਬਿਜਲੀ ਵਿਭਾਗ 3 ਲੱਖ ਦੀ ਮੰਗ ਕਰ ਰਿਹਾ ਹੈ।