ਬਾਗੇਸ਼ਵਰ ਧਾਮ ਵਾਲੇ ਬਾਬਾ ਧਰੇਂਦਰ ਸ਼ਾਸਤਰੀ ਬੀਤੇ ਦਿਨ ਅੰਮ੍ਰਿਤਸਰ ਪਹੁੰਚੇ ਸਨ। ਧਰੇਂਦਰ ਸ਼ਾਸਤਰੀ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਸੀ। ਇਸ ਦੇ ਨਾਲ ਹੀ ਇਸਾਈ ਭਾਈਚਾਰੇ ਦੇ ਪਵਿੱਤਰ ਸ਼ਬਦ ਹਲੇਲੂਈਆ ਨੂੰ ਗਲਤ ਬੋਲਣ ‘ਤੇ ਇਸਾਈ ਭਾਈਚਾਰਾ ਗੁੱਸੇ ‘ਚ ਆਇਆ ਹੈ।
ਯੂਨਾਈਟਡ ਕ੍ਰਿਸ਼ਚਨ ਦਲਿਤ ਫਰੰਟ ਪੰਜਾਬ ਦੇ ਪ੍ਰਧਾਨ ਵਲੈਤ ਮਸੀਹ ਬੰਟੀ ਨੇ ਇਸ ‘ਤੇ ਵਿਰੋਧ ਜਤਾਇਆ ਹੈ। ਇਸਦੇ ਨਾਲ ਹੀ ਕਿਹਾ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ ਸਾਜਿਸ਼ ਕੀਤੀ ਜਾ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਧਰੇਂਦਰ ਸ਼ਾਸਤਰੀ ਜਲਦ ਈਸਾਈ ਭਾਈਚਾਰੇ ਤੋਂ ਜਲਦ ਮਾਫੀ ਮੰਗੇ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਧਰੇਂਦਰ ਸ਼ਾਸਤਰੀ ਮਾਫ਼ੀ ਨਹੀਂ ਮੰਗਣਗੇ ਤਾਂ ਈਸਾਈ ਭਾਈਚਾਰਾ ਪਠਾਨਕੋਟ ਸਮਾਗਮ ਵਿੱਚ ਪਹੁੰਚ ਕੇ ਉਸਦਾ ਵਿਰੋਧ ਕਰਨਗੇ।