ਕਿਹਾ ਜਾਂਦਾ ਹੈ ਕਿ ਕਿਸਮਤ ਸਾਡੇ ‘ਤੇ ਕਦੋਂ ਮਿਹਰਬਾਨ ਹੋਵੇਗੀ, ਇਸ ਬਾਰੇ ਕੋਈ ਅੰਦਾਜ਼ਾ ਨਹੀਂ ਲਗਾ ਸਕਦਾ। ਅਜਿਹਾ ਹੀ ਕੁਝ ਅੰਮ੍ਰਿਤਸਰ ਦੇ ਇੱਕ ਪਰਿਵਾਰ ਨਾਲ ਵਾਪਰਿਆ, ਜਿੱਥੇ ਘੁੰਮਦੇ-ਫਿਰਦੇ ਅਚਾਨਕ ਖਰੀਦੀ ਲਾਟਰੀ ਟਿਕਟ ਤੇ ਕਰੋੜਪਤੀ ਬਣ ਗਿਆ। ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਵਿੱਚ ਰਹਿਣ ਵਾਲੇ ਇੱਕ ਪਰਿਵਾਰ ਨੇ 1.5 ਕਰੋੜ ਰੁਪਏ ਦੀ ਲਾਟਰੀ ਜਿੱਤੀ ਹੈ।
ਗੱਲਬਾਤ ਕਰਦਿਆਂ ਪਰਿਵਾਰ ਦੀ ਔਰਤ ਗੁਰਬਚਨ ਕੌਰ ਨੇ ਦੱਸਿਆ ਕਿ 5 ਫਰਵਰੀ ਨੂੰ ਉਹ ਅਚਾਨਕ ਬਾਜ਼ਾਰ ਗਈ ਸੀ, ਜਿੱਥੇ ਉਸ ਨੇ ਕੁਝ ਸਾਮਾਨ ਖਰੀਦਣਾ ਸੀ। ਜਦੋਂ ਰਾਜੂ ਕਰੋੜਪਤੀ ਨੇ ਉਸ ਨੂੰ ਮਾਰਕੀਟ ਵਿੱਚ ਲਾਟਰੀ ਖਰੀਦਣ ਲਈ ਕਿਹਾ ਤਾਂ ਉਸ ਨੇ ਤਿੰਨ ਲਾਟਰੀ ਟਿਕਟਾਂ ਖਰੀਦੀਆਂ। ਜਿਸ ਵਿੱਚੋਂ ਇੱਕ ਨੂੰ 1.5 ਕਰੋੜ ਰੁਪਏ ਦਾ ਇਨਾਮ ਮਿਲਿਆ। ਉਸਨੇ ਦੱਸਿਆ ਕਿ ਉਹ ਬਹੁਤ ਖੁਸ਼ ਹੈ ਅਤੇ ਵਿਸ਼ਵਾਸ ਨਹੀਂ ਕਰ ਸਕਦੀ ਕਿ ਉਸਨੇ ਲਾਟਰੀ ਜਿੱਤੀ ਹੈ।
ਦੱਸ ਦਈਏ ਕਿ ਲਾਟਰੀ ਵਿਕਰੇਤਾ ਸੰਜੇ ਅਤੇ ਰਾਜੂ ਵੀਰਵਾਰ ਸਵੇਰੇ ਉਸ ਦੇ ਘਰ ਲਾਟਰੀ ਦੀ ਜਾਣਕਾਰੀ ਦੇਣ ਪਹੁੰਚੇ। ਉਸ ਨੇ ਦੱਸਿਆ ਕਿ ਲਾਟਰੀ ਦੀ ਵਿਕਰੀ ਵਾਲੇ ਦਿਨ ਹੀ ਸ਼ਾਮ ਨੂੰ ਉਸ ਨੂੰ ਏਜੰਸੀ ਤੋਂ ਫੋਨ ਆਇਆ ਸੀ ਕਿ ਉਸ ਦੀ ਲਾਟਰੀ ਜਿੱਤ ਗਈ ਹੈ। ਜਿਸ ਤੋਂ ਬਾਅਦ ਅੱਜ ਸਾਰੀਆਂ ਰਸਮਾਂ ਤੋਂ ਬਾਅਦ ਉਹ ਉਸ ਲਈ ਮਠਿਆਈ ਲੈ ਕੇ ਆਇਆ ਹੈ।