ਅੰਮ੍ਰਿਤਸਰ ਦੇ ਪਿੰਡ ਵਡਾਲਾ ਭਿੱਟੇਵਿਡ ਦੇ ਇਕ ਘਰ ‘ਚ ਡਰੋਨ ਡਿੱਗਣ ਤੋਂ ਬਾਅਦ ਭਿਆਨਕ ਅੱਗ ਲੱਗ ਗਈ। ਡਰੋਨ ਦੇ ਨਾਲ ਵਿਸਫੋਟਕ ਪਦਾਰਥ ਦੇ 2 ਸ਼ੈੱਲ ਬੰਨੇ ਹੋਏ ਸਨ।
ਆਰਮੀ ਵਲੋਂ ਡਰੋਨ ਕਬਜੇ ਵਿੱਚ ਲੈ ਲਿਆ ਗਿਆ ਹੈ। ਅਨਚੱਲੇ ਵਿਸਫੋਟਕ ਨੂੰ ਨਸ਼ਟ ਕਰਨ ਲਈ ਸੈਨਾ ਦੀ ਵਿਸ਼ੇਸ਼ ਟੀਮ ਪਹੁੰਚੀ। ਅਜੇ ਤੱਕ ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਸਾਹਮਣੇ ਨਹੀਂ ਆਈ ਹੈ।
ਡਰੋਨ ਡਿੱਗਣ ਨਾਲ ਘਰ ਦਾ ਕਾਫੀ ਨੁਕਸਾਨ ਹੋਇਆ ਹੈ। ਡਰੋਨ ਡਿੱਗਦਿਆਂ ਦੀ ਵੀਡੀਓ ਵੀ ਸਾਹਮਣੇ ਆਈ ਹੈ। ਜਿਸ ਵਿੱਚ ਤੇਜ਼ ਰਫਤਾਰ ਨਾਲ ਡਰੋਨ ਘਰ ਵਿੱਚ ਡਿੱਗਦਾ ਹੋਇਆ ਨਜ਼ਰ ਆ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਅੰਮ੍ਰਿਤਸਰ ਦੇ ਪਿੰਡ ਵਡਾਲਾ ਭਿੱਟੇਵਿਡ ਵਿੱਚ ਦਹਿਸ਼ਤ ਦਾ ਮਾਹੌਲ ਹੈ। ਲੋਕ ਡਰੇ ਹੋਏ ਹਨ ਅਤੇ ਆਪਣੇ ਘਰਾਂ ਤੋਂ ਬਾਹਰ ਆ ਗਏ ਹਨ।