ਅੰਮ੍ਰਿਤਸਰ : ਸ੍ਰੀ ਦੁਰਗਿਆਣਾ ਮੰਦਿਰ ਤੋਂ ਮੱਥਾ ਟੇਕਣ ਤੋਂ ਬਾਅਦ ਸ੍ਰੀ ਗੋਬਿੰਦ ਯਾਤਰਾ ਸੇਵਾ ਸੰਘ ਦੇ 25 ਯਾਤਰੀਆਂ ਦਾ ਜੱਥਾ ਅੱਜ ਆਬੂ ਧਾਬੀ ਵਿਖੇ ਸ਼੍ਰੀ ਰਾਮ ਮੰਦਿਰ ਦੇ ਦਰਸ਼ਨਾਂ ਲਈ ਰਵਾਨਾ ਹੋਇਆ। ਇਸ ਦੌਰਾਨ ਸ੍ਰੀ ਗੋਬਿੰਦ ਯਾਤਰਾ ਸੇਵਾ ਸੰਘ ਦੇ ਆਗੂ ਤੇ ਯਾਤਰੀਆਂ ਨੇ ਦੱਸਿਆ ਕਿ ਆਬੂ ਧਾਬੀ ਦੇ ਵਿੱਚ ਪਹਿਲਾ ਹਿੰਦੂਆਂ ਦਾ ਧਾਰਮਿਕ ਸ਼੍ਰੀ ਰਾਮ ਮੰਦਿਰ ਬਣਿਆ ਹੈ। ਜਿਸ ਦਾ ਉਦਘਾਟਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤਾ ਗਿਆ ਹੈ।
ਯਾਤਰੀਆਂ ਦੇ ਮਨ ‘ਚ ਬੜਾ ਚਾਅ ਸੀ ਕਿ ਉਹ ਅਬੂ ਧਾਬੀ ‘ਚ ਬਣੇ ਸ਼੍ਰੀ ਰਾਮ ਮੰਦਿਰ ਦੇ ਦਰਸ਼ਨ ਕਰਨ। 25 ਯਾਤਰੀਆਂ ਦਾ ਜੱਥਾ ਸ਼੍ਰੀ ਰਾਮ ਮੰਦਿਰ ਦੇ ਦਰਸ਼ਨ ਕਰਨ ਲਈ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਦੇ ਨਾਲ ਹੀ ਕੁਝ ਦਿਨ ਉਹ ਦੁਬਈ ਦੇ ਵਿੱਚ ਰਹਿਣਗੇ ਅਤੇ ਦੁਬਈ ਦੇ ਵਿੱਚ ਵੱਖ-ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਤੋਂ ਬਾਅਦ 7 ਮਾਰਚ ਨੂੰ ਇਹ ਯਾਤਰਾ ਭਾਰਤ ਵਾਪਸ ਪਰਤੇਗਾ ।