ਅੱਜ ਸਵੇਰੇ ਯਾਨੀ ਐਤਵਾਰ ਨੂੰ 9 ਵਜੇ ਦੇ ਕਰੀਬ ਪੰਜਾਬ ਦੀ ਪ੍ਰਾਈਵੇਟ ਬੱਸ ਤਲਵਾੜਾ ਬਾਈਪਾਸ ਨੇੜੇ ਖੱਡ ਵਿੱਚ ਜਾ ਡਿੱਗੀ। ਖੁਸ਼ਕਿਸਮਤੀ ਦੀ ਗੱਲ ਇਹ ਰਹੀ ਕਿ ਹਾਦਸੇ ਦੇ ਸਮੇਂ ਬੱਸ ਪੂਰੀ ਤਰ੍ਹਾਂ ਖਾਲੀ ਸੀ ਅਤੇ ਇਸ ਵਿੱਚ ਕੋਈ ਵੀ ਸਵਾਰੀ ਨਹੀਂ ਸੀ ਅਤੇ ਬੱਸ ਡਰਾਇਵਰ ਦਾ ਵੀ ਬਚਾਅ ਹੋ ਗਿਆ। ਬੱਸ ਚਾਲਕ ਪ੍ਰਦੀਪ ਸਿੰਘ ਨੇ ਦੱਸਿਆ ਕਿ ਵੰਸ਼ ਟਰਾਂਸਪੋਰਟ ਕੰਪਨੀ ਦੀਆਂ ਤਿੰਨ ਬੱਸਾਂ ਐਤਵਾਰ ਨੂੰ ਅੰਮ੍ਰਿਤਸਰ ਤੋਂ ਸ਼ਰਧਾਲੂਆਂ ਨੂੰ ਲੈ ਕੇ ਚਿੰਤਪੁਰਨੀ ਮੰਦਰ ਆਈਆਂ ਸਨ। ਬੱਸ ਨੇ ਤਲਵਾੜਾ ਬਾਈਪਾਸ ‘ਤੇ 35 ਸਵਾਰੀਆਂ ਨੂੰ ਉਤਾਰਿਆ ਅਤੇ ਸ਼ਰਧਾਲੂ ਮੰਦਰ ਦੇ ਦਰਸ਼ਨਾਂ ਲਈ ਚਲੇ ਗਏ। ਇਸ ਤੋਂ ਬਾਅਦ ਡਰਾਈਵਰ ਨੇ ਬੱਸ ਨੂੰ ਪਾਰਕ ਕਰਨ ਲਈ ਥੋੜਾ ਅੱਗੇ ਲਿਜਾਇਆ, ਪਰ ਸਹੀ ਪ੍ਰੈਸ਼ਰ ਨਾ ਹੋਣ ਕਾਰਨ ਇਹ ਪਿੱਛੇ ਹਟ ਕੇ ਟੋਏ ਵਿੱਚ ਜਾ ਡਿੱਗੀ।