ਅੰਮ੍ਰਿਤਸਰ, 14 ਜੁਲਾਈ: ਅੰਮ੍ਰਿਤਸਰ ਦੇ ਜੋੜੇ ਫਾਟਕ ਦੇ ਨਜਦੀਕ ਅਮ੍ਰਿਤਸਰ ਤੋਂ ਦਿੱਲੀ ਜਾ ਰਹੀ ਹਾਵੜਾ ਐਕਸਪ੍ਰੈਸ ਗੱਡੀ ਦੇ ਡੱਬੇ ਨੂੰ ਅਚਾਨਕ ਅੱਗ ਲੱਗ ਗਈ। ਪਰ ਇਸ ਹਾਦਸੇ ਵਿੱਚ ਕਿਸੇ ਯਾਤਰੀ ਨੁਕਸਾਨ ਨਹੀਂ ਹੋਇਆ। ਅੱਗ ਤੇ ਜਲਦੀ ਹੀ ਕਾਬੂ ਪਾ ਲਿਆ ਗਿਆ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਪਰ ਇਸ ਦੌਰਾਨ ਯਾਤਰੀਆਂ ਨੇ ਗੱਡੀ ‘ਚੋਂ ਛਾਲਾਂ ਕੇ ਆਪਣੀ ਜਾਨ ਬਚਾਈ। ਛਾਲਾਂ ਮਾਰਨ ਨਾਲ ਇੱਕ ਯਾਤਰੀ ਦੀ ਲੱਤ ਟੁੱਟ ਗਈ ਤੇ ਕਈਆਂ ਦੇ ਮੋਬਾਇਲ ਫੋਨ ਤੇ ਸਮਾਨ ਵੀ ਗੁੰਮ ਹੋ ਗਿਆ। ਪਰ ਕੋਈ ਵੀ ਰੇਲਵੇ ਪ੍ਰਸ਼ਾਸਨ ਦਾ ਅਧਿਕਾਰੀ ਜਾਂ ਜੀਆਰਪੀ ਅਧਿਕਾਰੀ ਮੌਕੇ ਤੇ ਨਹੀਂ ਪੁੱਜਾ। ਅੱਗ ਬੁਝਣ ਤੋਂ ਬਾਅਦ ਗੱਡੀ ਆਪਣੇ ਸਟੇਸ਼ਨ ਤੋਂ ਰਵਾਨਾ ਹੋ ਗਈ ਤੇ ਕਈ ਯਾਤਰੀ ਇੱਥੇ ਹੀ ਰਹਿ ਗਏ।
ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇਰ ਸ਼ਾਮ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਹਾਵੜਾ ਐਕਸਪ੍ਰੈਸ ਗੱਡੀ ਜੋ ਕਿ ਅੰਮ੍ਰਿਤਸਰ ਤੋਂ ਦਿੱਲੀ ਨੂੰ ਰਵਾਨਾ ਹੋਈ ਸੀ।ਰਵਾਨਾ ਹੋਣ ਤੋਂ ਬਾਅਦ ਹੀ ਜੋੜਾ ਫਾਟਕ ਦੇ ਕੋਲ ਰੇਲ ਗੱਡੀ ਦੇ ਡਿੱਬੇ ‘ਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ। ਜਿਸ ਦੇ ਚਲਦੇ ਰੇਲ ਦੇ ਡਰਾਈਵਰ ਵਲੋਂ ਗੱਡੀ ਨੂੰ ਰੋਕ ਦਿੱਤਾ ਗਿਆ, ਪਰ ਵੇਖਦੇ ਹੀ ਵੇਖਦੇ ਜਦੋਂ ਰੇਲ ਗੱਡੀ ਵਿੱਚ ਬੈਠੇ ਯਾਤਰੀਆਂ ਨੂੰ ਅੱਗ ਲੱਗਣ ਦਾ ਪਤਾ ਲੱਗਾ ਤਾਂ ਉਹਨਾਂ ਨੇ ਆਪਣੀ ਜਾਨ ਬਚਾਉਣ ਦੇ ਲਈ ਗੱਡੀ ਦੇ ਵਿੱਚੋਂ ਛਾਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਜਿਸ ਤੇ ਚੱਲਦੇ ਇੱਕ ਔਰਤ ਵਲੋਂ ਜਦੋਂ ਛਾਲ ਮਾਰੀ ਗਈ ਤੇ ਉਸ ਦੀ ਲੱਤ ਟੁੱਟ ਗਈ, ਉੱਥੇ ਹੀ ਕਈ ਯਾਤਰੀਆਂ ਨੇ ਆਪਣੀ ਜਾਨ ਬਚਾਣ ਦੀ ਖਾਤਰ ਆਪਣਾ ਸਮਾਨ ਹੀ ਵਿੱਚ ਰਹਿਣ ਦਿੱਤਾ ਤੇ ਕਈਆਂ ਦੇ ਮੋਬਾਈਲ ਤੇ ਸਮਾਨ ਵੀ ਗੁੰਮ ਹੋ ਗਿਆ। ਪਰ ਕੋਈ ਵੀ ਰੇਲਵੇ ਪ੍ਰਸ਼ਾਸਨ ਦਾ ਅਧਿਕਾਰੀ ਜਾਂ ਜੀਆਰਪੀ ਅਧਿਕਾਰੀ ਨੇ ਯਾਤਰੀਆਂ ਦੀ ਸੁਧ ਲੈਣ ਨਹੀਂ ਪੁੱਜਾ। ਜਦੋਂ ਰੇਲ ਦੇ ਡਰਾਈਵਰ ਵੱਲੋਂ ਅੱਗ ਤੇ ਕੰਟਰੋਲ ਕੀਤਾ ਗਿਆ ਤੇ ਉਸ ਤੋਂ ਬਾਅਦ ਰੇਲ ਗੱਡੀ ਜੋੜਾ ਫਾਟਕ ਤੋਂ ਦਿੱਲੀ ਦੇ ਲਈ ਰਵਾਨਾ ਹੋ ਗਈ, ਪਰ ਕਈ ਯਾਤਰੀ ਅੰਮ੍ਰਿਤਸਰ ਜੋੜਾ ਫਾਟਕ ਤੇ ਹੀ ਰਹਿ ਗਏ। ਜੇਕਰ ਗੱਡੀ ਤੇਜ਼ ਹੁੰਦੀ ਤੇ ਅੱਗ ਜਿਆਦਾ ਫੈਲ ਸਕਦੀ ਸੀ ਤੇ ਉਸ ਦੇ ਨਾਲ ਕਾਫੀ ਨੁਕਸਾਨ ਵੀ ਹੋ ਸਕਦਾ ਸੀ। ਪਰਮਾਤਮਾ ਦਾ ਸ਼ੁਕਰ ਹੈ ਕਿ ਕੋਈ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਉੱਥੇ ਹੀ ਅੰਮ੍ਰਿਤਸਰ ਦੇ ਲੋਕਾਂ ਨੇ ਜੋ ਕਿ ਜੋੜਾ ਫਾਟਕ ਦੇ ਵਸਨੀਕ ਸਨ। ਉਹਨਾਂ ਨੇ ਯਾਤਰੀਆਂ ਨੂੰ ਮਦਦ ਦੇ ਲਈ ਪਾਣੀ ਪਿਲਾਇਆ ਤੇ ਐਬੂਲੈਂਸ ਦਾ ਵੀ ਇੰਤਜ਼ਾਮ ਕਰਕੇ ਦਿੱਤਾ, ਜਦਕਿ ਜੀਆਰਪੀ ਜਾਂ ਰੇਲਵੇ ਪ੍ਰਸ਼ਾਸਨ ਦਾ ਫਰਜ਼ ਬਣਦਾ ਸੀ ਕਿ ਯਾਤਰੀਆਂ ਦੀ ਸੁੱਧ ਲਵੇ ਪਰ ਕਿਸੇ ਨੇ ਵੀ ਯਾਤਰੀਆਂ ਦੇ ਹਾਲਚਾਲ ਨਹੀਂ ਪੁੱਛਿਆ। ਕਈ ਯਾਤਰੀ ਰੋਂਦੇ ਹੋਏ ਦਾਦੇ ਪਏ ਸੀ ਕਿ ਉਹਨਾਂ ਦਾ ਸਮਾਨ ਗੱਡੀ ਵਿੱਚ ਹੀ ਰਹਿ ਗਿਆ ਹੈ। ਤੇ ਮੋਬਾਇਲ ਵੀ ਗੁੰਮ ਹੋ ਗਏ ਹਨ। ਪਰ ਰੇਲ ਦਿੱਲੀ ਨੂੰ ਰਵਾਨਾ ਹੋ ਗਈ ਹੈ।