ਅੰਮ੍ਰਿਤਸਰ ਦੇ ਪ੍ਰਤਾਪ ਬਾਜ਼ਾਰ ’ਚ ਦਿਨ ਦਿਹਾੜੇ ਚੋਰੀ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਤਾਪ ਬਾਜ਼ਾਰ ਦੇ ਇੱਕ ਘਰ ’ਚ ਤਕਰੀਬਨ 70 ਲੱਖ ਦੀ ਚੋਰੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਕਿਸੇ ਦੇ ਅੰਤਿਮ ਸਸਕਾਰ ਲਈ ਗਿਆ ਹੋਇਆ ਸੀ। ਘਰ ‘ਚ ਪਰਿਵਾਰ ਦੀ ਮੌਜ਼ੂਦਗੀ ਨਾ ਹੋਣ ਪਿੱਛੋਂ ਚੋਰ ਉਨ੍ਹਾਂ ਦੇ ਘਰ ਦੀ ਕੰਧ ਟੱਪ ਕੇ ਅੰਦਰ ਆਉਂਦਾ ਹੈ ਤੇ ਤਕਰੀਬਨ 70 ਲੱਖ ਦੇ ਗਹਿਣੇ ਲੈ ਕੇ ਚੋਰ ਫ਼ਰਾਰ ਹੋ ਜਾਂਦਾ ਹੈ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ। ਘਰ ਦੀਆਂ ਅਲਮਾਰੀਆਂ ਦੇ ਤਾਲੇ ਟੁੱਟੇ ਹੋਏ ਸਨ। ਉਨ੍ਹਾਂ ਦੇ ਘਰ ‘ਚੋਂ ਸੋਨਾ ਅਤੇ ਕੈਸ਼ ਗਾਇਬ ਸੀ। ਮਕਾਨ ਮਾਲਕ ਹਰਚਰਨ ਸਿੰਘ ਨੇ ਦੱਸਿਆ ਕਿ ਉਹ ਸੁਨਿਆਰੇ ਦਾ ਕੰਮ ਕਰਦਾ ਹੈ ਅਤੇ ਉਨ੍ਹਾਂ ਦੇ ਘਰ ’ਚ ਸੋਨੀ ਅਤੇ ਚਾਂਦੀ ਦੇ ਗਹਿਣੇ ਪਏ ਸਨ ਤਕਰੀਬਨ 70 ਲੱਖ ਦਾ ਉਹਨਾਂ ਦਾ ਨੁਕਸਾਨ ਹੋਇਆ ਹੈ।