ਪੰਜਾਬ ਸਰਕਾਰ ਵੱਲੋਂ ਸੜਕਾਂ ‘ਤੇ ਚੌਰਾਹਿਆਂ ‘ਤੇ ਭੀਖ ਮੰਗਣ ਦੀ ਪ੍ਰਥਾ ਖ਼ਿਲਾਫ ਸ਼ੁਰੂ ਕੀਤੇ ਗਏ ਅਭਿਆਨ ਤਹਿਤ ਅੰਮ੍ਰਿਤਸਰ ‘ਚ ਪਹਿਲੀ ਵੱਡੀ ਕਾਰਵਾਈ ਹੋਈ ਹੈ। ਡੀਸੀ ਦਫ਼ਤਰ ਤੋਂ ਮਿਲੇ ਹੁਕਮਾਂ ਦੇ ਆਧਾਰ ‘ਤੇ ਰਣਜੀਤ ਐਵਨਿਊ ਪੁਲਿਸ ਨੇ ਇੱਕ ਔਰਤ ਨਿਰਮਲਾ ਦੇ ਖ਼ਿਲਾਫ ਐਫਆਈਆਰ ਦਰਜ ਕੀਤੀ ਹੈ, ਜੋ ਬੱਚਿਆਂ ਨੂੰ ਗੱਡੀਆਂ ਅੱਗੇ ਕਰਕੇ ਭੀਖ ਮੰਗ ਰਹੀ ਸੀ। ਥਾਣਾ ਮੁਖੀ ਰੋਬਿਨ ਹੰਸ ਨੇ ਪੁਸ਼ਟੀ ਕੀਤੀ ਕਿ ਇਹ ਕਾਰਵਾਈ ਡੀਸੀ ਦਫ਼ਤਰ ਦੀ ਸ਼ਿਕਾਇਤ ‘ਤੇ ਹੋਈ। ਸਰਕਾਰ ਹੁਣ ਇਹ ਵੀ ਜਾਂਚੇਗੀ ਕਿ ਇਹ ਲੋਕ ਕਿੱਥੋਂ ਦੇ ਰਹਿਣ ਵਾਲੇ ਹਨ ਅਤੇ ਬੱਚੇ ਕਿਨ੍ਹਾਂ ਦੇ ਹਨ।
ਮਿਲੀ ਜਾਣਕਾਰੀ ਅਨੁਸਾਰ ਡੀਸੀ ਦਫਤਰ ਵੱਲੋਂ ਜਾਰੀ ਹੁਕਮਾਂ ਅਧੀਨ ਰਣਜੀਤ ਐਵਨਿਊ ਪੁਲਿਸ ਨੇ ਨਿਰਮਲਾ ਨਾਮ ਦੀ ਮਹਿਲਾ ਦੇ ਖ਼ਿਲਾਫ ਭੀਖ ਮੰਗਣ ਦਾ ਪਹਿਲਾ ਕੇਸ ਦਰਜ ਕੀਤਾ ਹੈ। ਪੁਲਿਸ ਅਨੁਸਾਰ ਨਿਰਮਲਾ ਨਾਮ ਦੀ ਇੱਕ ਮਹਿਲਾ ਸੜਕ ਤੇ ਗੱਡੀਆਂ ਕੋਲ ਜਾ ਕੇ ਬੱਚਿਆਂ ਨੂੰ ਅੱਗੇ ਕਰਕੇ ਭੀਖ ਮੰਗ ਰਹੀ ਸੀ। ਥਾਣਾ ਮੁਖੀ ਰੋਬਿਨ ਹੰਸ ਨੇ ਦੱਸਿਆ ਕਿ ਇਹ ਐਕਸ਼ਨ ਡੀਸੀ ਦਫ਼ਤਰ ਤੋਂ ਮਿਲੀ ਲਿਖਤੀ ਸ਼ਿਕਾਇਤ ‘ਤੇ ਲਿਆ ਗਿਆ। ਉਨ੍ਹਾਂ ਕਿਹਾ ਕਿ ਅਗਲੇ ਪੜਾਅ ਵਿੱਚ ਇਹ ਵੀ ਜਾਂਚ ਕੀਤੀ ਜਾਵੇਗੀ ਕਿ ਇਹ ਭੀਖ ਮੰਗਣ ਵਾਲੇ ਲੋਕ ਕਿਸ ਇਲਾਕੇ ਤੋਂ ਹਨ, ਅਤੇ ਕੀ ਬੱਚੇ ਉਨ੍ਹਾਂ ਦੇ ਹੀ ਹਨ ਜਾਂ ਨਹੀਂ।