ਅੰਮ੍ਰਿਤਸਰ ,17 ਅਕਤੂਬਰ : ਚੰਡੀਗੜ੍ਹ ਰੇਲਵੇ ਨੇ ਦੀਵਾਲੀ ਅਤੇ ਛਠ ਪੂਜਾ ਦੇ ਮੱਦੇਨਜ਼ਰ ਯਾਤਰੀਆਂ ਦੀ ਸਹੂਲਤ ਲਈ 24 ਅਕਤੂਬਰ ਤੋਂ ਬਨਾਰਸ ਅਤੇ ਗੋਰਖਪੁਰ ਲਈ ਵਿਸ਼ੇਸ਼ ਤਿਉਹਾਰ ਰੇਲਗੱਡੀਆਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਰੇਲਵੇ ਦੇ ਬੁਲਾਰੇ ਨੇ ਕਿਹਾ ਕਿ ਇਹ ਟਰੇਨਾਂ ਅੰਬਾਲਾ ਡਿਵੀਜ਼ਨ ਅਧੀਨ ਚਲਾਈਆਂ ਜਾਣਗੀਆਂ, ਤਾਂ ਜੋ ਤਿਉਹਾਰਾਂ ਦੌਰਾਨ ਵਧਦੀ ਭੀੜ ਨੂੰ ਕੰਟਰੋਲ ਕੀਤਾ ਜਾ ਸਕੇ।
ਚੰਡੀਗੜ੍ਹ-ਗੋਰਖਪੁਰ ਐਕਸਪ੍ਰੈਸ ਸਪੈਸ਼ਲ ਟਰੇਨ ਚੰਡੀਗੜ੍ਹ ਤੋਂ 24 ਅਤੇ 31 ਅਕਤੂਬਰ, 7 ਅਤੇ 14 ਨਵੰਬਰ ਨੂੰ ਰਵਾਨਾ ਹੋਵੇਗੀ। ਇਹ ਟਰੇਨ ਚੰਡੀਗੜ੍ਹ ਤੋਂ ਰਾਤ 11:15 ‘ਤੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸ਼ਾਮ 4:50 ‘ਤੇ ਗੋਰਖਪੁਰ ਪਹੁੰਚੇਗੀ।ਚੰਡੀਗੜ੍ਹ-ਬਨਾਰਸ ਵਿਸ਼ੇਸ਼ ਰੇਲਗੱਡੀ ਬਨਾਰਸ ਤੋਂ 26 ਅਕਤੂਬਰ, 2, 9 ਅਤੇ 16 ਨਵੰਬਰ ਨੂੰ ਦੁਪਹਿਰ 2:20 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 7:20 ਵਜੇ ਚੰਡੀਗੜ੍ਹ ਪਹੁੰਚੇਗੀ। ਇਸ ਦੇ ਨਾਲ ਹੀ ਚੰਡੀਗੜ੍ਹ ਤੋਂ ਇਹ ਰੇਲ ਗੱਡੀ 27, 3, 10 ਅਤੇ 17 ਅਕਤੂਬਰ ਨੂੰ ਸਵੇਰੇ 9:30 ਵਜੇ ਰਵਾਨਾ ਹੋਵੇਗੀ ਅਤੇ ਦੁਪਹਿਰ 1:20 ਵਜੇ ਬਨਾਰਸ ਪਹੁੰਚੇਗੀ। ਰੇਲਵੇ ਦੇ ਬੁਲਾਰੇ ਨੇ ਕਿਹਾ ਕਿ ਇਹ ਵਿਸ਼ੇਸ਼ ਰੇਲਗੱਡੀਆਂ ਚਾਰ ਯਾਤਰਾਵਾਂ ਲਈ ਨਿਰਧਾਰਤ ਕੀਤੀਆਂ ਗਈਆਂ ਹਨ ਅਤੇ ਯਾਤਰੀਆਂ ਨੂੰ ਇਨ੍ਹਾਂ ਦਾ ਲਾਭ ਲੈਣ ਲਈ ਸਮੇਂ ਸਿਰ ਬੁੱਕ ਕਰ ਲੈਣਾ ਚਾਹੀਦਾ ਹੈ।