ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਦੇਸ਼ ਵਾਸੀਆਂ ਨੂੰ ਸੰਦੇਸ਼ ਵਿੱਚ ਕਿਹਾ, ਇਸ ਵਾਰ ਦੀਵਾਲੀ ਬਹੁਤ ਖਾਸ ਹੈ। ਇਸ ਸਾਲ ਦੀ ਦੀਵਾਲੀ ਨੂੰ ‘ਵਿਸ਼ੇਸ਼’ ਅਤੇ ਇਤਿਹਾਸਕ ਦੱਸਿਆ। ਉਨ੍ਹਾਂ ਨੇ ਕਿਹਾ ਕਿ ਭਗਵਾਨ ਸ਼੍ਰੀ ਰਾਮ 500 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਪਹਿਲੀ ਵਾਰ ਅਯੁੱਧਿਆ ‘ਚ ਆਪਣੇ ਸ਼ਾਨਦਾਰ ਨਵੇਂ ਮੰਦਰ ‘ਚ ਵਿਰਾਜਮਾਨ ਹਨ ਤੇ ਦੀਵਾਲੀ ਮਨਾਉਣਗੇ।ਇਹ ਪਹਿਲੀ ਦੀਵਾਲੀ ਹੈ, ਜੋ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਪਵਿੱਤਰ ਮੰਦਰ ਵਿੱਚ ਮਨਾਈ ਜਾਵੇਗੀ। ਆਪਣੇ ਸੰਦੇਸ਼ ਵਿੱਚ ਪੀਐਮ ਮੋਦੀ ਨੇ ਦੇਸ਼ ਵਾਸੀਆਂ ਨੂੰ ਧਨਤੇਰਸ ਦੀ ਵਧਾਈ ਦਿੱਤੀ। ਰੁਜ਼ਗਾਰ ਮੇਲਾ ਪ੍ਰੋਗਰਾਮ ਤਹਿਤ ਸਰਕਾਰੀ ਨੌਕਰੀਆਂ ਹਾਸਲ ਕਰਨ ਵਾਲੇ ਨੌਜਵਾਨਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਕਿਹਾ ਕਿ ਰੁਜ਼ਗਾਰ ਮੇਲਾ ਸਰਕਾਰ ਦੀ ਇੱਕ ਵੱਡੀ ਮੁਹਿੰਮ ਦਾ ਹਿੱਸਾ ਹੈ। ਇਸ ਮੌਕੇ ‘ਤੇ 51,000 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਲਈ ਨਿਯੁਕਤੀ ਪੱਤਰ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਅਤੇ ਐਨਡੀਏ ਸ਼ਾਸਤ ਰਾਜਾਂ ਵਿੱਚ ਵੀ ਇਸ ਉਪਰਾਲੇ ਤਹਿਤ ਲੱਖਾਂ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾ ਚੁੱਕੇ ਹਨ। ਪੀਐਮ ਮੋਦੀ ਨੇ ਹਰਿਆਣਾ ਸਰਕਾਰ ਵਿੱਚ ਨੌਕਰੀ ਪ੍ਰਾਪਤ ਕਰਨ ਵਾਲੇ ਨੌਜਵਾਨਾਂ ਨੂੰ ਵਧਾਈ ਦਿੱਤੀ ਅਤੇ ਭਰਤੀ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਦੀ ਸ਼ਲਾਘਾ ਕੀਤੀ।