ਅਮਰੀਕਾ ‘ਚ ਡੋਨਾਲਡ ਟਰੰਪ ਨੇ ਰਾਸ਼ਟਰਪਤੀ ਬਣਦੇ ਹੀ ਗੈਰ-ਕਾਨੂੰਨੀ ਪ੍ਰਵਾਸੀਆਂ ਖ਼ਿਲਾਫ਼ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਜੋ ਕਿ ਅਜੇ ਵੀ ਜਾਰੀ ਹੈ। ਪਿਛਲੇ ਹਫ਼ਤੇ ਅਮਰੀਕਾ ਵੱਲੋਂ 104 ਭਾਰਤੀਆਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਸੀ। ਹੁਣ ਸੂਤਰਾਂ ਦੇ ਹਵਾਲੇ ਤੋਂ ਇੱਕ ਹੋਰ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਅਮਰੀਕਾ ‘ਚੋਂ 119 ਹੋਰ ਭਾਰਤੀ ਕੱਢੇ ਜਾਣਗੇ। ਅਮਰੀਕੀ ਜਹਾਜ਼ 15 ਫ਼ਰਵਰੀ ਨੂੰ ਗੈਰ-ਕਾਨੂੰਨੀ ਭਾਰਤੀਆਂ ਨੂੰ ਲੈ ਕੇ ਭਾਰਤ ਪਹੁੰਚੇਗਾ।
ਪਹਿਲਾ ਦੀ ਤਰ੍ਹਾਂ ਇਸ ਫ਼ਲਾਈਟ ਨੂੰ ਵੀ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਏਅਰਪੋਰਟ ‘ਤੇ ਹੀ ਲੈਂਡ ਹੋਵੇਗਾ ਤੇ ਉੱਥੋਂ ਚੈਕਿੰਗ ਮਗਰੋਂ ਸਾਰਿਆਂ ਨੂੰ ਆਪੋ-ਆਪਣੇ ਸੂਬਿਆਂ ਵੱਲ ਭੇਜ ਦਿੱਤਾ ਜਾਵੇਗਾ। ਸੂਤਰਾਂ ਦੇ ਹਵਾਲੇ ਅਨੁਸਾਰ ਇਨ੍ਹਾਂ 119 ਯਾਤਰੀਆਂ ਵਿਚ 67 ਪੰਜਾਬੀ, 30 ਹਰਿਆਣਵੀ, 8 ਗੁਜਰਾਤੀ ਤੇ ਬਾਕੀ ਕੁੱਝ ਹੋਰ ਰਾਜਾਂ ਨਾਲ ਸਬੰਧਤ ਹਨ।