ਲੁਧਿਆਣਾ ‘ਚ ਲੁਧਿਆਣਾ-ਬੱਦੋਵਾਲ ਰੇਲਵੇ ਸਟੇਸ਼ਨ ਦੀ ਰੇਲਵੇ ਲਾਈਨ ਨੂੰ ਡਬਲ ਕਰਨ ਦਾ ਕੰਮ ਚੱਲ ਰਿਹਾ ਹੈ। ਜਿਸ ਨੂੰ ਲੈਕੇ ਪਹਿਲਾਂ ਇਸ਼ਮੀਤ ਚੌਂਕ ਤੇ ਮਿੱਡਾ ਚੌਂਕ ਦੇ ਨਜਦੀਕ ਫਾਟਕਾਂ ਨੂੰ 7 ਦਿਨਾਂ ਲਈ ਪਹਿਲਾ ਬੰਦ ਕੀਤਾ ਗਿਆ ਸੀ ਤੇ ਹੁਣ ਵਾਰੀ ਹੈ ਅਬਦੁੱਲਾਪੁਰ ਬਸਤੀ ਵਾਲਾ ਰੇਲਵੇ ਫਾਟਕ 10 ਅਗਸਤ ਤੋਂ 16 ਅਗਸਤ ਤੱਕ ਬੰਦ ਰਹੇਗਾ। ਇਸ ਸਬੰਧੀ ਸ਼ੁੱਕਰਵਾਰ ਨੂੰ ਰੇਲਵੇ ਵਿਭਾਗ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ। ਰੇਲਵੇ ਫਾਟਕ ਬੰਦ ਹੋਣ ਤੋਂ ਬਾਅਦ ਸਾਰੀ ਆਵਾਜਾਈ ਗੁਰਦੁਆਰਾ ਭਗਤ ਸਿੰਘ ਸਭਾ ਰੋਡ ਵੱਲ ਮੋੜ ਦਿੱਤੀ ਜਾਵੇਗੀ ਤਾਂ ਜੋ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। 16 ਅਗਸਤ ਤੱਕ ਕੰਮ ਮੁਕੰਮਲ ਹੋਣ ਤੋਂ ਬਾਅਦ ਇਸ ਫਾਟਕ ਨੂੰ ਖੋਲ੍ਹ ਦਿੱਤਾ ਜਾਵੇਗਾ।
ਰੇਲਵੇ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਲੁਧਿਆਣਾ ਵਿੱਚ ਲੁਧਿਆਣਾ-ਬੱਦੋਵਾਲ ਰੇਲਵੇ ਸਟੇਸ਼ਨ ਦੀ ਰੇਲਵੇ ਲਾਈਨ ਨੂੰ ਡਬਲ ਕਰਨ ਦਾ ਕੰਮ ਜ਼ੋਰਾਂ ’ਤੇ ਚੱਲ ਰਿਹਾ ਹੈ। ਜਿਸ ਤਹਿਤ ਪਹਿਲਾਂ ਹੀਰੋ ਬੇਕਰੀ ਚੌਕ ਵਿਖੇ ਫਾਟਕ ਅਤੇ ਹੁਣ ਬਲਰਾਜ ਸਿੰਘ ਗਿੱਲ ਰੋਡ ਤੋਂ ਮਨਜੀਤ ਸਿੰਘ ਨਗਰ ਤੱਕ ਦੇ ਰੇਲਵੇ ਫਾਟਕ (ਅਬਦੁੱਲਾਪੁਰ ਬਸਤੀ ਵਾਲਾ) ਨੂੰ 10 ਅਗਸਤ ਤੋਂ 16 ਅਗਸਤ ਤੱਕ ਬੰਦ ਰੱਖਿਆ ਜਾ ਰਿਹਾ ਹੈ। ਦੱਸ ਦੇਈਏ ਕਿ ਰੇਲਵੇ ਵੱਲੋਂ ਫਾਟਕ ਬੰਦ ਕੀਤੇ ਜਾ ਰਹੇ ਹਨ। ਲੋਕ ਅਕਸਰ ਉੱਥੇ ਆਉਂਦੇ-ਜਾਂਦੇ ਰਹਿੰਦੇ ਹਨ। ਇਸ ਫਾਟਕ ਤੋਂ ਲੰਘਣ ਵਾਲਿਆਂ ਦੀ ਹਮੇਸ਼ਾ ਭੀੜ ਰਹਿੰਦੀ ਹੈ। ਜਿਸ ਕਾਰਨ ਲੋਕਾਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ। ਪਰ ਅਜਿਹੇ ‘ਚ ਰੇਲਵੇ ਵੱਲੋਂ ਪੂਰੀ ਟਰੈਫਿਕ ਨੂੰ ਵੀ ਡਾਇਵਰਟ ਕਰ ਦਿੱਤਾ ਗਿਆ ਹੈ। ਫਾਟਕ ਬੰਦ ਹੋਣ ਤੋਂ ਬਾਅਦ ਸਾਰੀ ਆਵਾਜਾਈ ਗੁਰਦੁਆਰਾ ਭਗਤ ਸਿੰਘ ਸਭਾ ਰੋਡ ਵੱਲ ਮੋੜ ਦਿੱਤੀ ਜਾਵੇਗੀ ਤਾਂ ਜੋ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ।