ਰਣਜੀਤ ਢਿੱਲੋਂ ਨੇ ਕਰਵਾਈ ਅਕਾਲੀ ਦਲÇ ਵੱਚ ਵਾਪਸੀ
ਦਿ ਸਿਟੀ ਹੈਡਲਾਈਨ
ਲੁਧਿਆਣਾ, 28 ਦਸੰਬਰ
ਚੋਣਾਂ ਜਿੱਤਦੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਛੱਡ ਕੇ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਦਾ ਝਾੜੂ ਫੜਨ ਵਾਲੇ ਵਾਰਡ ਨੰਬਰ 20 ਤੋਂ ਕੌਂਸਲਰ ਚਤਰਵੀਰ ਸਿੰਘ ਕਮਲ ਅਰੋੜਾ ਨੇ ਮੇਅਰ ਬਣਨ ਤੋਂ ਪਹਿਲਾਂ ਹੀ ਆਪ ਨੂੰ ਛੱਡ ਦੁਬਾਰਾ ਅਕਾਲੀ ਦਲ ਵਿੱਚ ਵਾਪਸੀ ਕਰ ਲਈ ਹੈ। ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਢਿੱਲੋਂ ਤੇ ਹੋਰਨਾਂ ਨੇ ਆਗੂਆਂ ਨਾਲ ਮਿਲ ਕੇ ਕਮਲ ਅਰੋੜਾ ਨੂੰ ਦੁਬਾਰਾ ਅਕਾਲੀ ਦਲ ਪਾਰਟੀ ਵਿੱਚ ਸ਼ਾਮਲ ਕਰਵਾਇਆ। ਦੱਸ ਦਈਏ ਕਿ ਕਮਲ ਅਰੋੜਾ ਨੇ ਜਦੋਂ ਆਪ ਜੁਆਇੰਨ ਕੀਤੀ ਸੀ ਤਾਂ ਉਨ੍ਹਾਂ ’ਤੇ ਉਸੇ ਰਾਤ ਹੀ ਆਪ ਵਰਕਰ ਵੱਲੋਂ ਐਫਆਈਆਰ ਦਰਜ ਕਰਵਾਈ ਸੀ। ਕਮਲ ਅਰੋੜਾ ਦੇ ਆਪ ਵਿੱਚ ਸ਼ਾਮਲ ਹੋਣ ਤੋਂ ਬਾਅਦ ਆਪ ਨੂੰ ਮੇਅਰ ਬਣਾਉਣ ਦੀ ਆਸ ਬੱਝੀ ਸੀ, ਪਰ ਹੁਣ ਕਮਲ ਅਰੋੜਾ ਦੀ ਘਰ ਵਾਪਸੀ ਹੋਣ ਤੋਂ ਬਾਅਦ ਦੁਬਾਰਾ ਆਪ ਨੂੰ ਮੇਅਰ ਦੀ ਕੁਰਸੀ ਤੱਕ ਪਹੁੰਚਣ ਲਈ ਮਿਹਨਤ ਕਰਨੀ ਪਵੇਗੀ।